ਲੁਧਿਆਣਾ ਪੈਟ੍ਰੋਲੀਅਮ ਡੀਲਰ ਐਸੋ. ਨੇ ਗਿਆਸਪੁਰਾ ਗੈਸ ਕਾਂਡ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ (ਵੀਡੀਓ)
Tuesday, May 02, 2023 - 01:36 AM (IST)
ਲੁਧਿਆਣਾ (ਖੁਰਾਣਾ)-ਖੌਫ਼ਨਾਕ ਹਾਦਸੇ ਦੌਰਾਨ ਮਾਰੇ ਗਏ 11 ਮਜ਼ਦੂਰਾਂ ਨੂੰ ਸ਼ਰਧਾਂਜਲੀ ਦੇਣ ਲਈ ਲੁਧਿਆਣਾ ਪੈਟ੍ਰੋਲੀਅਮ ਡੀਲਰ ਐਸੋਸੀਏਸ਼ਨ ਨਾਲ ਸਬੰਧਤ ਜ਼ਿਲ੍ਹੇ ਭਰ ਦੇ ਸਾਰੇ ਪੈਟਰੋਲ ਪੰਪਾਂ ਦੇ ਅਹੁਦੇਦਾਰਾਂ ਵੱਲੋਂ 5 ਮਿੰਟ ਲਈ ਤੇਲ ਦੀ ਵਿਕਰੀ ਬੰਦ ਕਰ ਕੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ । ਇਸ ਮੌਕੇ ਹਰ ਪੈਟ੍ਰੋਲੀਅਮ ਡੀਲਰ ਵੱਲੋਂ ਆਪਣੇ ਸਟਾਫ ਅਤੇ ਮੌਕੇ ’ਤੇ ਮੌਜੂਦ ਵਾਹਨ ਚਾਲਕਾਂ ਨਾਲ ਮਿਲ ਕੇ ਮੌਨ ਧਾਰ ਕੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਭੂ ਦੇ ਚਰਨਾਂ ’ਚ ਅਰਦਾਸ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਹੋਈ ਮੌਤ
ਜਾਣਕਾਰੀ ਦਿੰਦੇ ਹੋਏ ਲੁਧਿਆਣਾ ਪੈਟ੍ਰੋਲੀਅਮ ਡੀਲਰ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਚਦੇਵਾ, ਪ੍ਰਧਾਨ ਰਣਜੀਤ ਸਿੰਘ ਗਾਂਧੀ, ਕਮਲ ਕੁਮਾਰ ਸ਼ਰਮਾ, ਸੰਦੀਪ ਗਰਗ, ਮਨਜੀਤ ਸਿੰਘ, ਸੁਰਜੀਤ ਸਿੰਘ ਸਚਦੇਵਾ, ਸੁਮਿਤ ਥੱਮਣ, ਸੁਮੇਸ਼ ਚੱਢਾ, ਆਸ਼ੀਸ਼ ਗਰਗ, ਸਨੀ ਗਿੱਲ, ਬਾਵਾ ਜੋਲੀ, ਅਚਿੰਤ ਸਿੰਘ ਬਵੇਜਾ, ਰੋਹਿਤ ਮਹਿਰਾ ਆਦਿ ਨੇ ਕਿਹਾ ਕਿ ਉਕਤ ਦੁੱਖ ਦਾ ਇਜ਼ਹਾਰ ਲਫ਼ਜ਼ਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੋ ਨੁਕਸਾਨ ਪੁੱਜਾ ਹੈ, ਉਹ ਸਾਰੀ ਉਮਰ ਪੂਰਾ ਨਹੀਂ ਹੋ ਸਕਦਾ।
ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਘਟਨਾ ’ਤੇ NDRF ਦਾ ਖ਼ੁਲਾਸਾ, ਇਸ ਕਾਰਨ ਹੋਈਆਂ ਮੌਤਾਂ