ਲੌਂਗੋਵਾਲ ਵੈਨ ਹਾਦਸਾ : ਪੀੜਤ ਪਰਿਵਾਰਾਂ ਨੂੰ ਭਾਈ ਲੌਂਗੋਵਾਲ ਨੇ ਦਿੱਤੀ 1-1 ਲੱਖ ਦੀ ਸਹਾਇਤਾ ਰਾਸ਼ੀ

Monday, Feb 24, 2020 - 05:27 PM (IST)

ਲੌਂਗੋਵਾਲ ਵੈਨ ਹਾਦਸਾ : ਪੀੜਤ ਪਰਿਵਾਰਾਂ ਨੂੰ ਭਾਈ ਲੌਂਗੋਵਾਲ ਨੇ ਦਿੱਤੀ 1-1 ਲੱਖ ਦੀ ਸਹਾਇਤਾ ਰਾਸ਼ੀ

ਲੌਂਗੋਵਾਲ (ਵਸ਼ਿਸ਼ਟ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅੱਜ ਵੈਨ ਹਾਦਸੇ ਦੇ 4 ਪੀੜਤ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ ਗਏ।

ਭਾਈ ਲੌਂਗੋਵਾਲ ਨੇ ਮਾਰੇ ਗਏ ਬੱਚਿਆਂ ਸੁਖਜੀਤ ਕੌਰ, ਸਿਮਰਜੀਤ ਸਿੰਘ, ਨਵਜੋਤ ਕੌਰ ਅਤੇ ਅਰਾਧਿਆ ਦੇ ਮਾਪਿਆਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਤੀ ਪਰਿਵਾਰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਕਮੇਟੀ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਲਕੇ 25 ਫਰਵਰੀ ਨੂੰ ਚਾਰੇ ਬੱਚਿਆਂ ਦੀ ਸਾਮੂਹਿਕ ਅੰਤਿਮ ਅਰਦਾਸ ਮੌਕੇ ਲੰਗਰ ਦਾ ਖ਼ਰਚਾ ਵੀ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ, ਜਗਸੀਰ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।


author

cherry

Content Editor

Related News