ਜਾਨ ਦੀ ਪ੍ਰਵਾਹ ਕੀਤੇ ਬਗੈਰ ਅਜੀਤਵਾਲ ਫਾਟਕ ਹੇਠੋਂ ਲੰਘ ਰਹੇ ਹਨ ਲੋਕ

Monday, Nov 05, 2018 - 02:35 AM (IST)

ਜਾਨ ਦੀ ਪ੍ਰਵਾਹ ਕੀਤੇ ਬਗੈਰ ਅਜੀਤਵਾਲ ਫਾਟਕ ਹੇਠੋਂ ਲੰਘ ਰਹੇ ਹਨ ਲੋਕ

ਅਜੀਤਵਾਲ, (ਰੱਤੀ)- ਅਜੀਤਵਾਲ ਵਿਖੇ ਢੁੱਡੀਕੇ ਰੋਡ ’ਤੇ ਸਥਿਤ ਰੇਲਵੇ ਫਾਟਕ ਜ਼ਿਆਦਾਤਰ ਬੰਦ ਰਹਿੰਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਇਸ ਰੇਲਵੇ ਲਾਈਨ ਤੋਂ ਕਰੀਬ 20 ਰੇਲਗੱਡੀਆਂ ਦਾ ਆਉਣਾ-ਜਾਣਾ ਰਹਿੰਦਾ ਹੈ। ਅਜੀਤਵਾਲ ਦੇ ਲਾਗਲੇ ਪਿੰਡਾਂ ਤੋਂ ਲੋਕਾਂ ਨੂੰ ਖਰੀਦੋ-ਫਰੋਖਤ ਲਈ ਕਾਰਾਂ, ਸਕੂਟਰਾਂ, ਗੱਡੀਆਂ ਆਦਿ ’ਤੇ ਅਜੀਤਵਾਲ ਆਉਣ ਸਮੇਂ ਲੰਮਾ ਸਮਾਂ ਰੇਲਵੇ ਫਾਟਕ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਢੁੱਡੀਕੇ ਤੇ ਅਜੀਤਵਾਲ ਵਿਖੇ ਕਈ ਵਿਦਿਅਕ ਅਦਾਰੇ ਹਨ, ਦੀਆਂ ਬੱਸਾਂ ਨੂੰ ਵੀ ਫਾਟਕ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈਂਦਾ  ਹੈ, ਜਿਸ ਕਾਰਨ ਵਿਦਿਆਰਥੀ ਸਕੂਲ-ਕਾਲਜ ਲੇਟ ਪਹੁੰਚਦੇ ਹਨ ਤੇ ਸਕੂਲੀ ਬੱਸਾਂ ਦੇ ਰੋਡ ’ਤੇ ਖਡ਼੍ਹਨ ਨਾਲ ਆਵਾਜਾਈ ’ਚ ਵੀ ਵਿਘਨ ਪੈਂਦਾ ਹੈ। ਰੇਲਵੇ ਫਾਟਕ ਬੰਦ ਹੋਣ ਸਮੇਂ ਦੋ ਪਹੀਆ ਵਾਹਨ ਚਾਲਕ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਹੀ ਫਾਟਕ  ਥੱਲਿਓਂ ਲੰਘਣ ਤੋਂ ਨਹੀਂ ਝਿਜਕਦੇ ਹਨ। ਸਟੇਸ਼ਨ ਮਾਸਟਰ ਨੇ ਦੱਸਿਆ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਉਕਤ ਫਾਟਕ ਨੂੰ ਨੀਵਾਂ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕੁੱਝ ਲੋਕ ਆਪਣੇ 2  ਪਹੀਆ  ਵਾਹਨ ਫਾਟਕ   ਥੱਲਿਓਂ ਲੰਘਾਉਣੋਂ ਨਹੀਂ ਹਟਦੇ। ਰੇਲਵੇ ਪੁਲਸ ਵੀ ਹਫਤੇ ’ਚ ਇਕ-ਦੋ ਵਾਰ ਹੀ ਫਾਟਕਾਂ ਥੱਲਿਓਂ ਲੰਘਣ ਵਾਲੇ ਲੋਕਾਂ ਦੇ ਚਲਾਨ ਕੱਟਦੀ ਹੈ। ਲ਼ਾਲਾ ਲਾਜਪਤ ਰਾਏ ਜਨਮ ਸਥਾਨ ਯਾਦਗਾਰ ਕਮੇਟੀ  ਦੇ ਸਕੱਤਰ ਰਣਜੀਤ ਸਿੰਘ ਧੰਨਾ ਤੇ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਰੇਲਵੇ ਫਾਟਕਾਂ ’ਤੇ ਅੰਡਰ ਬ੍ਰਿਜ ਲਈ ਸਰਵੇ ਹੋ ਚੁੱਕਾ ਹੈ। ਹੁਣ ਦੇਖਣਾ ਇਹ ਹੈ ਕਿ ਕਦੋਂ ਤੱਕ ਲੋਕਾਂ ਦੀ ਇਸ ਮੁਸ਼ਕਲ ਦਾ ਹੱਲ ਹੋਵੇਗਾ। 


Related News