ਜ਼ਿਮੀਂਦਾਰ ਦੇ ਕੱਪ 'ਚ ਚਾਹ ਪੀਣ 'ਤੇ ਮਜ਼ਦੂਰ ਦੀ ਤੋੜ ਦਿੱਤੀ ਲੱਤ, SC-ST ਐਕਟ ਤਹਿਤ ਕੇਸ ਦਰਜ ਕਰਨ ਦੀ ਕੀਤੀ ਮੰਗ
Tuesday, Aug 01, 2023 - 02:52 PM (IST)
ਸੰਗਰੂਰ- ਸੰਗਰੂਰ ਤੋਂ ਖ਼ੇਤਾਂ 'ਚ ਕੰਮ ਕਰਦੇ ਮਜ਼ਦੂਰ ਨਾਲ ਜ਼ਿਮੀਂਦਾਰ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਜ਼ਦੂਰ ਨੇ ਜ਼ਿਮੀਂਦਾਰ ਦੇ ਕੱਪ 'ਚ ਚਾਹ ਪੀਤੀ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਜ਼ਿਮੀਂਦਾਰ ਨੇ ਮਜ਼ਦੂਰ ਦੀ ਕੁੱਟ-ਮਾਰ ਕੀਤੀ ਜਿਸ ਕਾਰਨ ਉਸ ਦੀ ਲੱਤ ਟੁੱਟ ਗਈ ਹੈ। ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ ਬਾਹਰ ਖੜ੍ਹੀ ਲਗਜ਼ਰੀ ਗੱਡੀ ਭੰਨੀ
ਪਿੰਡ ਰਾਣਵਾ ਦੇ ਵਸਨੀਕ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਹਥੋਆ ਵਿਖੇ ਝੋਨੇ ਦੇ ਖੇਤਾਂ 'ਚ ਖ਼ਾਦ ਪਾ ਰਿਹਾ ਸੀ। ਇਸ ਦੌਰਾਨ ਖੇਤ ਦਾ ਮਾਲਕ ਚਾਹ ਲੈ ਕੇ ਆਇਆ। ਉਹ ਮਾਲਕ ਵੱਲੋਂ ਦਿੱਤੇ ਕੱਪ 'ਚ ਚਾਹ ਪੀਣ ਲੱਗਾ। ਇਸ ਦੌਰਾਨ ਖੇਤ ਮਾਲਕ ਦਾ ਭਰਾ ਵੀ ਉਥੇ ਆ ਗਿਆ। ਉਸਨੇ ਮਜ਼ਦੂਰ ਨੂੰ ਕੱਪ 'ਚ ਚਾਹ ਪੀਂਦਿਆਂ ਵੇਖ ਕੇ ਗਾਲ੍ਹਾਂ ਕੱਢਿਆਂ ਸ਼ੁਰੂ ਕਰ ਦਿੱਤੀਆਂ ਅਤੇ ਜਾਤੀਸੂਚਕ ਸ਼ਬਦ ਬੋਲਦੇ ਹੋਏ ਉਸ ਨੂੰ ਕਿਹਾ ਕਿ ਉਸ ਨੇ ਕੱਪ 'ਚ ਚਾਹ ਕਿਉਂ ਪੀਤੀ।
ਇਹ ਵੀ ਪੜ੍ਹੋ- ਪਤਨੀ ਨੇ ਨਸ਼ੇ 'ਤੇ ਲਾਇਆ ਪਤੀ, ਦੋਵੇਂ ਪੀ ਗਏ 1 ਕਰੋੜ ਦੀ ਹੈਰੋਇਨ, ਕੰਗਾਲ ਹੋਣ 'ਤੇ ਆਈ ਹੋਸ਼ ਤਾਂ...
ਜਦੋਂ ਮਜ਼ਦੂਰ ਘਰ ਆਉਣ ਲੱਗਾ ਤਾਂ ਭਾਰੀ ਡੰਡੇ ਨਾਲ ਹਮਲਾ ਕਰਕੇ ਉਸ ਦੀ ਲੱਤ ਤੋੜ ਦਿੱਤੀ। ਇਸ ਉਪਰੰਤ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ਾਦ ਅੰਸਾਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਦਲਿਤਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8