ਕਿਰਤੀ ਕਿਸਾਨ ਯੂਨੀਅਨ 10 ਅਗਸਤ ਨੂੰ ਹਲਕਾ ਵਿਧਾਇਕ ਨੂੰ ਦੇਵੇਗੀ ਚੇਤਾਵਨੀ ਪੱਤਰ

08/07/2020 6:22:16 PM

ਸਾਦਿਕ (ਦੀਪਕ, ਪਰਮਜੀਤ) - ਕਿਰਤੀ ਕਿਸਾਨ ਯੂਨੀਅਨ 10 ਅਗਸਤ ਨੂੰ ਮੋਟਰਸਾਈਕਲ ਮਾਰਚ ਕਰਕੇ ਹਲਕਾ ਵਿਧਾਇਕ ਨੂੰ ਚੇਤਾਵਨੀ ਪੱਤਰ ਦੇਵੇਗੀ। ਜ਼ਿਕਰਯੋਗ ਹੈ ਕਿ 10 ਅਗਸਤ ਨੂੰ ਦੇਸ਼ ਭਰ ਦੀਆਂ 260 ਜਥੇਬੰਦੀਆਂ ਵੱਲੋਂ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਚੁੱਣੇ ਹੋਏ ਵਿਧਾਇਕਾਂ ਅਤੇ ਸਾਂਸਦਾਂ ਨੂੰ ਚੇਤਾਵਨੀ ਪੱਤਰ ਦਿੱਤੇ ਜਾਣੇ ਹਨ। ਖੇਤੀ ਆਰਡੀਨੈਂਸਾ ਨੂੰ ਰੱਦ ਕਰਵਾਉਣ, ਸਵਾਮੀਨਾਥਨ ਕਮਿਸ਼ਨ ਮੁਤਾਬਕ ਫਸਲਾਂ ਦੇ ਭਾਅ ਦੇਣ, ਗੰਨੇ ਦੇ ਬਕਾਏ ਜਾਰੀ ਕਰਵਾਉਣ, ਦੁੱਧ ਦੇ ਸਰਕਾਰੀ ਰੇਟ ਤੈਅ ਕਰਵਾਉਣ ਸਮੇਤ ਕਿਸਾਨੀ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨ ਕਰਨ ਤੇ ਕਾਰਪੋਰੇਟ ਦਾ ਖੇਤੀ ਖੇਤਰ 'ਚ ਦਾਖਲਾ ਬੰਦ ਕੀਤਾ ਜਾਵੇ। ਦੇਸ਼ ਪੱਧਰੀ ਇਹ ਸੱਦਾ “ਕਾਰਪੋਰੇਟ ਖੇਤੀ ਖੇਤਰ ਛੱਡੋ”ਦੇ ਨਾਅਰੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ। 

ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ)

ਪ੍ਰੈਸ ਨੋਟ ਜਾਰੀ ਕਰਦਿਆ ਬਲਾਕ ਪ੍ਰਧਾਨ ਗੁਰਜੋਤ ਸਿੰਘ ਡੋਡ ਅਤੇ ਪ੍ਰੈਸ ਸਕੱਤਰ ਭੁਪਿੰਦਰ ਸਿੰਘ ਕਿੰਗਰਾ ਨੇ ਇਹ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਅੱਜ ਗੰਭੀਰ ਸੰਕਟ ਵਿੱਚ ਹੈ। ਜਿਸ ਉੱਪਰ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਆਰਡੀਨੈਂਸ ਲਿਆ ਕੇ ਹਮਲਾ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਕੂਮਤ ਵਿੱਚ ਆਉਣ ਤੋ ਪਹਿਲਾ ਸਵਾਮੀ ਕਮਿਸ਼ਨ ਦੀਆਂ ਸਿਫਾਰਸ਼ਾ ਮੁਤਾਬਕ ਫਸਲਾਂ ਦੇ ਭਾਅ ਤੈਅ ਕਰਨ ਦਾ ਵਾਅਦਾ ਕੀਤਾ ਸੀ। ਪਰੰਤੂ ਛੇ ਸਾਲ ਬੀਤ ਜਾਣ ਤੋ ਬਾਅਦ ਵੀ ਮੋਦੀ ਸਰਕਾਰ ਨੇ ਆਪਣਾ ਇਹ ਵਾਅਦਾ ਪੂਰਾ ਨਹੀ ਕੀਤਾ ਸਗੋ ਲੋਕਾਂ ਦੇ ਮੁੱਦਿਆਂ ਤੋ ਧਿਆਨ ਹਟਾਉਣ ਦੇ ਲਈ ਹਿੰਦੂ ਰਾਸ਼ਟਰ ਵਰਗੇ ਲੋਕ ਵਿਰੋਧੀ ਏਜੰਡੇ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

ਆਗੂਆਂ ਕਿਹਾ ਕਿ ਦੇਸ਼ ਦੀਆਂ ਸਮੁੱਚੀਆਂ ਪਾਰਲੀਮਾਨੀ ਪਾਰਟੀਆਂ ਕਿਸਾਨਾਂ ਨਾਲ ਵੱਡੇ- ਵੱਡੇ ਵਾਅਦੇ ਕਰਕੇ ਸੱਤਾ ਤੇ ਕਾਬਜ਼ ਹੋਈਆ ਹਨ ਪਰ ਅੱਜ ਸਾਰੀਆਂ ਹੀ ਕਿਸਾਨਾਂ ਵੱਲ ਪਿੱਠ ਕਰਕੇ ਬੈਠੀਆ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੇਦਰੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀ ਹੈ ਪਰੰਤੂ ਖੁਦ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰਨ ਦੀ ਸੰਹੁ ਖਾਧੀ ਸੀ। ਪਰ ਇਹ ਵਾਅਦਾ ਵੀ ਪੂਰਾ ਨਹੀ ਹੋਇਆ।

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਜ਼ਿੰਦਗੀ ’ਚ ਹਮੇਸ਼ਾ ਰਹੋਗੇ ਸੁੱਖੀ

ਅੱਜ ਸਾਦਿਕ ਬਲਾਕ ਕਮੇਟੀ ਦੀ ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਬਲਾਕ ਸਕੱਤਰ ਜਗਸੀਰ ਸਿੰਘ ਖਾਲਸਾ, ਮੀਤ ਪ੍ਰਧਾਨ ਜਸਕਰਨ ਸਿੰਘ, ਬਲਾਕ ਖਜ਼ਾਨਚੀ ਗੁਰਮੀਤ ਸਿੰਘ, ਬਲਾਕ ਕਮੇਟੀ ਮੈਬਰ ਕੇਵਲ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।


rajwinder kaur

Content Editor

Related News