ਨਾਬਾਲਗ ਲਡ਼ਕੀ ਨੂੰ ਅਗਵਾ ਕਰਨ ਵਾਲਿਆਂ ’ਚੋਂ 1 ਕਾਬੂ, ਦੂਜਿਆਂ ਲਈ ਛਾਪੇਮਾਰੀ ਜਾਰੀ
Friday, Nov 23, 2018 - 12:58 AM (IST)
ਅਮਰਗਡ਼੍ਹ, (ਜ. ਬ)- ਪਿੰਡ ਸਰਵਰਪੁਰ ਤੋਂ ਨਾਬਾਲਗ ਲਡ਼ਕੀ ਨੂੰ ਅਗਵਾ ਕਰਨ ਦੇ ਤਿੰਨ ਕਥਿਤ ਦੋਸ਼ੀਆਂ ਵਿਚੋਂ ਥਾਣਾ ਅਮਰਗਡ਼੍ਹ ਪੁਲਸ ਨੇ ਇਕ ਨੂੰ ਕਾਬੂ ਕਰ ਕੇ ਜੇਲ ਭੇਜਿਆ ਹੈ, ਜਦ ਕਿ ਬਾਕੀ ਦੋ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਸਰਵਰਪੁਰ ਤੋਂ ਇਕ ਨਾਬਾਲਗ ਲਡ਼ਕੀ ਨੂੰ ਅਗਵਾ ਕਰ ਕੇ ਪਿੰਡ ਦਾ ਹੀ ਬੱਗਾ ਉਰਫ ਮਨੀ ਪੁੱਤਰ ਹਬੀਬ ਖਾਨ 20 ਨਵੰਬਰ ਨੂੰ ਲੈ ਗਿਆ, ਜਿਸ ਵਿਚ ਉਸਦਾ ਸਾਥ ਉਸਦੀ ਭੈਣ ਤੇ ਭਰਾ ਸੋਨੀ ਨੇ ਦਿੱਤਾ। ਪੁਲਸ ਨੇ ਇਨ੍ਹਾਂ ਤਿੰਨਾਂ ਖਿਲਾਫ 363,366 ਦਾ ਮੁਕੱਦਮਾ ਦਰਜ ਕਰਨ ਉਪਰੰਤ ਸੋਨੀ ਉਰਫ ਹਬੀਬ ਖਾਨ ਵਾਸੀ ਸਰਵਰਪੁਰ ਨੂੰ ਜੇਲ ਭੇਜ ਦਿੱਤਾ,ਜਦ ਕਿ ਬਾਕੀ ਦੋਵਾਂ ਦੀ ਭਾਲ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਰਪੰਚ ਲਖਵੀਰ ਸਿੰਘ ਸਰਵਰਪੁਰ ਦੀ ਅਗਵਾਈ ਗਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਅਮਰਗਡ਼੍ਹ ਪੁਲਸ ਦੀ ਹੁਣ ਤੱਕ ਦੀ ਹੋਈ ਕਾਰਵਾਈ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਪਿੰਡ ਵਿਚ ਹੀ ਅਜਿਹੀ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਅਜਿਹੇ ਗਲਤ ਅਨਸਰਾਂ ਵਿਰੁੱਧ ਪੁਲਸ ਨੇ ਕੋਈ ਢਿੱਲ ਨਹੀਂ ਵਰਤੀ। ਇਸ ਮੌਕੇ ਰਾਮ ਸਾਬਕਾ ਸਰਪੰਚ,ਆਤਮਾ ਸਿੰਘ ਪੰਚ, ਚਮਕੌਰ ਸਿੰਘ, ਹਰਭਜਨ ਸਿੰਘ, ਹਰਵਿੰਦਰ ਸਿੰਘ, ਸੁਖਦੇਵ ਸਿੰਘ, ਪ੍ਰਧਾਨ ਕ੍ਰਿਸ਼ਨ ਸਿੰਘ, ਬਲਜੀਤ ਸਿੰਘ, ਰਾਜ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਜਦੋਂ ਥਾਣਾ ਮੁਖੀ ਸੁਖਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਕ ਦੋਸ਼ੀ ਜੇਲ ਭੇਜਿਆ ਜਾ ਚੁੱਕਾ ਹੈ ਤੇ ਦੂਜਿਆਂ ਦੀ ਭਾਲ ਜਾਰੀ ਹੈ, ਬਾਕੀ ਦੋਸ਼ੀਅਾਂ ਨੂੰ ਫਡ਼ਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
