ਗਰੀਬੀ ਤੋਂ ਤੰਗ ਕਬੱਡੀ ਖਿਡਾਰੀ ਨੇ ਜ਼ਹਿਰੀਲੀ ਚੀਜ਼ ਨਿਗਲ ਦਿੱਤੀ ਜਾਨ, ਇਲਾਕੇ ਦਾ ਨਾਮਵਰ ਖਿਡਾਰੀ ਸੀ ਸੀਪਾ

Sunday, May 15, 2022 - 07:34 PM (IST)

ਗਰੀਬੀ ਤੋਂ ਤੰਗ ਕਬੱਡੀ ਖਿਡਾਰੀ ਨੇ ਜ਼ਹਿਰੀਲੀ ਚੀਜ਼ ਨਿਗਲ ਦਿੱਤੀ ਜਾਨ, ਇਲਾਕੇ ਦਾ ਨਾਮਵਰ ਖਿਡਾਰੀ ਸੀ ਸੀਪਾ

ਬੁਢਲਾਡਾ (ਬਾਂਸਲ) : ਨਜ਼ਦੀਕ ਪਿੰਡ ਸ਼ੇਰਖਾਂ ਦੇ ਕਬੱਡੀ ਖਿਡਾਰੀ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸੰਦੀਪ ਸਿੰਘ ਸੀਪਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਖਿਡਾਰੀ ਵੱਲੋਂ ਮੌਤ ਨੂੰ ਗਲ਼ੇ ਲਾਉਣ ਦਾ ਕਾਰਨ ਆਰਥਿਕ ਮੰਦਹਾਲੀ ਤੇ ਬੇਰੁਜ਼ਗਾਰੀ ਦੱਸਿਆ ਜਾ ਰਿਹਾ ਹੈ। ਪਿੰਡ ਦੇ ਡਾ. ਗਮਦੂਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਸੀਪਾ ਦੇ ਜਾਣ ਦਾ ਇਲਾਕੇ ’ਚ ਹਰ ਕਿਸੇ ਨੂੰ ਦੁੱਖ ਹੈ। ਆਰਥਿਕ ਮੰਦਹਾਲੀ ਨਾਲ ਲਗਾਤਾਰ ਜੂਝਦਿਆਂ ਵੀ ਉਸ ਦੇ ਸਿਰ ਕਬੱਡੀ ਦਾ ਜਨੂੰਨ ਸੀ। ਦਿਹਾੜੀ-ਦੱਪਾ ਕਰਕੇ ਇਹ ਕਬੱਡੀ ਖਿਡਾਰੀ ਖੇਡਣ ਲਈ ਆਪਣਾ ਸਰੀਰ ਬਣਾਉਣ ਦੀਆਂ ਕੋਸ਼ਿਸਾਂ ’ਚ ਜੁਟਿਆ ਰਹਿੰਦਾ ਸੀ।

ਇਹ ਵੀ ਪੜ੍ਹੋ : ਮੋਟਰਸਾਈਕਲ ਬੇਕਾਬੂ ਹੋਣ ਕਾਰਨ ਨੌਜਵਾਨ ਦੀ ਮੌਤ

ਉਨ੍ਹਾਂ  ਦੱਸਿਆ ਕਿ ਉਹ 4 ਭਰਾ ਸਨ, ਜਿਨ੍ਹਾਂ ’ਚੋਂ 2 ਭਰਾ ਕਿਸੇ ਬਿਮਾਰੀ ਦੇ ਸ਼ਿਕਾਰ ਦੱਸੇ ਜਾਂਦੇ ਹਨ ਤੇ ਚੱਲ-ਫਿਰ ਨਹੀਂ ਸਕਦੇ। ਸੀਪਾ ਕਬੱਡੀ ਖੇਡ ਨੂੰ ਬਹੁਤ ਪਿਆਰ ਕਰਦਾ ਸੀ ਪਰ ਘਰ ਦੇ ਵਿਗੜਦੇ ਜਾ ਰਹੇ ਆਰਥਿਕ ਹਾਲਾਤ ਕਾਰਨ ਮੁਸ਼ਕਿਲਾਂ ’ਚ ਫਸਿਆ ਰਿਹਾ, ਜਿਸ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਬਾਅਦ ਉਸ ਨੂੰ ਪਹਿਲਾਂ ਬੁਢਲਾਡਾ ਤੇ ਫਿਰ ਪਟਿਆਲਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ। ਬੋਹਾ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਬਿਆਨ 'ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ : ਮੋਦੀ ਦੇ ਇਸ ਮੰਤਰੀ ਨੇ ਡਰੋਨ ਪਾਇਲਟਾਂ ਬਾਰੇ ਦਿੱਤੀ ਵੱਡੀ ਜਾਣਕਾਰੀ, ਕੀ ਹੈ ਸਰਕਾਰ ਦੀ ਅਗਲੀ ਯੋਜਨਾ?

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News