ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ

Monday, Jan 14, 2019 - 04:04 AM (IST)

ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ

ਮੋਗਾ,(ਗੋਪੀ ਰਾਊਕੇ/ਬਿੰਦਾ)- ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ’ਤੇ ਪਟਿਆਲਾ ਸ਼ਹਿਰ ’ਚ ਅਧਿਆਪਕਾਂ ਦੇ ਪੱਕੇ ਧਰਨੇ ਦੇ 56ਵੇਂ ਦਿਨ ਕੀਤੇ ਸਾਰੇ ਐਲਾਨਾਂ ਤੋਂ ਪਿੱਛੇ ਹਟਦਿਆਂ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਅਤੇ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਾਉਂਦਿਆਂ ਅੱਜ ਸਵਾ ਮਹੀਨਾ ਬੀਤਣ ਦੇ ਬਾਵਜੂਦ ਜਨਤਕ ਰੂਪ ਵਿਚ ਕੀਤੇ ਐਲਾਨਾਂ ਨੂੰ ਪੂਰਾ ਨਾ ਕਰਕੇ ਤੇ ਐੱਸ.ਐੱਸ. ਏ. ਰਮਸਾ ਅਧਿਆਪਕਾਂ ਦੀ ਤਨਖਾਹ  ’ਚ ਕਟੌਤੀ ਨੂੰ ਜਬਰੀ ਲਾਗੂ ਕਰਵਾਉਣ ਲਈ ਆਨ ਲਾਈਨ ਪੋਰਟਲ ਫਿਰ ਤੋਂ ਖੋਲ੍ਹਣ ਦੇ ਰੋਸ ਵਜੋਂ  ਜ਼ਿਲਾ ਕਨਵੀਨਰ ਕੇਵਲ ਸਿੰਘ ਰਹਿਲ, ਬੂਟਾ ਸਿੰਘ ਭੱਟੀ ਅਤੇ ਜ਼ਿਲਾ ਕੋ-ਕਨਵੀਨਰਾਂ ਜੱਜਪਾਲ ਸਿੰਘ ਬਾਜੇ ਕੇ, ਗੁਰਮੀਤ ਸਿੰਘ 5178 ਅਤੇ ਅਧਿਆਪਕ ਆਗੂਆਂ ਗੁਰਪ੍ਰੀਤ ਸਿੰਘ ਅਮੀਵਾਲ, ਸਰਬਜੀਤ ਸਿੰਘ ਦੌਧਰ ਅਤੇ ਕੁਲਦੀਪ ਸਿੰਘ ਦੀ ਅਗਵਾਈ ਵਿਚ ਮੋਗਾ ’ਚ ਰੋਸ ਪ੍ਰਦਰਸ਼ਨ ਕਰ ਕੇ  ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਪੁਤਲਾ ਫੂਕਿਆ। 
ਅਧਿਆਪਕ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ, ਕਿਸਾਨਾਂ ਅਤੇ ਹੋਰਨਾਂ ਜਨਤਕ ਜਥੇਬੰਦੀਆਂ ਨੂੰ ਨਾਲ ਲੈਂਦਿਆਂ 3 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ’ਚ ਵਿਸ਼ਾਲ ਸੂਬਾਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਵਿੱਦਿਆ ਦਾ ਚਾਨਣ ਵੰਡ ਰਹੇ ਹਜ਼ਾਰਾਂ ਐੱਸ.ਐੱਸ.ਏ., ਰਮਸਾ, ਆਦਰਸ਼, ਮਾਡਲ ਸਕੂਲ ਅਧਿਆਪਕਾਂ, 5178 ਮਾਸਟਰ ਕਾਡਰ ਅਧਿਆਪਕਾਂ, ਈ.ਜੀ.ਐੱਸ., ਐੱਸ.ਟੀ.ਆਰ., ਏ.ਆਈ.ਈ, ਆਈ.ਈ.ਵੀ. ਅਧਿਆਪਕਾਂ, ਸਿੱਖਿਆ ਪ੍ਰੋਵਾਈਡਰਾਂ, ਕੰਪਿਊਟਰ ਅਧਿਆਪਕਾਂ, ਆਈ.ਈ.ਆਰ.ਟੀ. ਸਮੇਤ ਸਾਰੇ ਕੱਚੇ ਅਧਿਆਪਕਾਂ ਦਾ  ਭਵਿੱਖ ਹਨੇਰੇ ਵੱਲ ਧੱਕਣ ਕਾਰਨ ਅਤੇ ਸਿੱਖਿਆ ਮੰਤਰੀ ਵੱਲੋਂ ਜਨਤਕ ਐਲਾਨਾਂ ਨੂੰ ਪੂਰਾ ਨਾ ਕਰਨ ਕਰ ਕੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਮੁਡ਼ ਤੋਂ ਵਿਆਪਕ ਰੂਪ ਵਿਚ ਸੰਘਰਸ਼ ਵਿੱਢਣ ਤੇ ਲੋਕਾਂ ਦੀ ਕਚਹਿਰੀ ’ਚ ਸਰਕਾਰੀ ਧੱਕੇਸ਼ਾਹੀ ਨੂੰ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਮੇਂ ਪ੍ਰਿਤਪਾਲ ਬਰਾਡ਼, ਸੱਤਿਅਮ ਪ੍ਰਕਾਸ਼, ਸਿਮਰਨ ਜੀਤ, ਗੁਰਮੀਤ ਸਿੰਘ ਸਿੰਘਾਂ ਵਾਲਾ, ਗੁਰਵਿੰਦਰ ਮਹਿਲ, ਕ੍ਰਿਸ਼ਨ ਪ੍ਰਤਾਪ, ਰਾਜੇਸ਼ ਕੁਮਾਰ, ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਦੇਵ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਬੀ.ਕੇ.ਯੂ., ਨਾਇਬ ਸਿੰਘ, ਗੁਰਸੇਵਕ ਸਿੰਘ, ਮਨਦੀਪ ਸ਼ਰਮਾ ਅਤੇ ਮੈਡਮ ਨੀਲਮ, ਪਰਮਿੰਦਰ ਕੌਰ ਹਾਜ਼ਰ ਸਨ।


Related News