ਲੁਧਿਆਣਾ : ਜੁਆਇੰਟ ਕਮਿਸ਼ਨਰ ਵੱਲੋਂ ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ

Saturday, Oct 30, 2021 - 06:51 PM (IST)

ਲੁਧਿਆਣਾ : ਜੁਆਇੰਟ ਕਮਿਸ਼ਨਰ ਵੱਲੋਂ ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ

ਲੁਧਿਆਣਾ (ਹਿਤੇਸ਼) : ਜੁਆਇੰਟ ਕਮਿਸ਼ਨਰ ਪੁਲਸ, ਸਥਾਨਕ, ਲੁਧਿਆਣਾ ਜੇ.ਐਲਨਚੇਜ਼ੀਅਨ ਵੱਲੋਂ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 02) ਦੀ ਧਾਰਾ 144 (ਸੀ.ਆਰ.ਪੀ.ਸੀ.) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਤਹਿਤ ਕਮਿਸ਼ਨਰੇਟ ਪੁਲਸ, ਲੁਧਿਆਣਾ ਦੇ ਅਧਿਕਾਰ ਖੇਤਰ 'ਚ ਦੀਵਾਲੀ, ਗੁਰਪੂਰਬ ਅਤੇ ਕ੍ਰਿਸਮਿਸ ਡੇਅ ਮੌਕੇ ਜਾਰੀ ਕੀਤੇ ਗਏ ਸਮੇਂ  ਤਹਿਤ ਪਟਾਕੇ/ਆਤਿਸ਼ਬਾਜੀ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ। ਜੁਆਇੰਟ ਕਮਿਸ਼ਲਰ ਨੇ ਹੁਕਮਾਂ 'ਚ ਕਿਹਾ ਕਿ ਬੀਤੇ ਅਰਸੇ ਦੌਰਾਨ ਦੁਸ਼ਹਿਰਾ, ਦੀਵਾਲੀ, ਗੁਰਪੂਰਬ, ਕ੍ਰਿਸਮਸ ਡੇਅ ਅਤੇ ਨਵੇਂ ਸਾਲ ਆਦਿ ਤਿਉਹਾਰਾਂ ਮੌਕੇ ਦੇਸ਼ ਭਰ 'ਚ ਹੋਈਆਂ ਅੱਗਜਨੀ ਦੀਆ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ 'ਚ ਦਾਇਰ ਰਿੱਟ ਪਟੀਸ਼ਨ (ਸਿਵਲ) ਨੰਬਰ 728 ਆਫ 2015 ਵੱਲੋਂ ਅਰਜੁਨ ਗੋਪਾਲ ਬਨਾਮ union of India & Others ਦੇ ਸਬੰਧ 'ਚ ਪਾਸ ਹੁਕਮ ਮਿਤੀ 23-10-2018 ਅਤੇ 31-10-2018, ਮਾਣਯੋਗ ਹਾਈਕੋਰਟ, ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ 'ਚ ਦਾਇਰ ਸਿਵਲ ਰਿੱਟ ਪਟੀਸਨ ਨੰਬਰ 23548 ਆਫ 2017 (Title “Court on its own motion V/s Chandigarh administration and others) 'ਚ ਪਟਾਕੇ ਚਲਾਉਣ ਅਤੇ ਵੇਚਣ ਸਬੰਧੀ ਹੁਕਮ ਜਾਰੀ ਹੋਏ ।

ਇਹ ਵੀ ਪੜ੍ਹੋ : ਬਿਜੇਂਜੋ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਮੁੱਖ ਮੰਤਰੀ ਚੁਣੇ ਗਏ

ਇਸੇ ਸਬੰਧ 'ਚ ਪ੍ਰਮੁੱਖ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆ ਵਿਭਾਗ (ਗ੍ਰਹਿ-2) ਪੰਜਾਬ ਸਰਕਾਰ ਦੇ ਮੀਮੋ ਨੰਬਰ 11/15/200-3ਗ2/1225-1228 ਮਿਤੀ 01-10-2021 ਰਾਹੀਂ ਨਾਲ ਪ੍ਰਾਪਤ ਦਫਤਰ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਪੰਜਾਬ ਦੇ ਪੱਤਰ ਨੰ 53163-201/ਲਾਅ ਐਂਡ ਆਰਡਰ-1 ਮਿਤੀ 10-09-2021, ਉਦਯੋਗ ਤੇ ਵਣਜ ਵਿਭਾਗ ਦੇ ਪੱਤਰ Tech/Explosive rules/part-2/4084-A, ਮਿਤੀ 14-09-2021 ਅਤੇ ਪ੍ਰਿੰਸੀਪਲ ਸਕੱਤਰ, ਵਾਤਾਵਰਣ ਅਤੇ ਤਕਨਾਲੋਜੀ, ਸਾਇੰਸ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ ਵੱਲੋਂ ਪੱਤਰ ਨੰਬਰ STE-STEB010/427-2020-STE3/269909 ਮਿਤੀ 26-10-2021 ਰਾਹੀਂ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਕਮਿਸ਼ਨਰੇਟ ਪੁਲਸ, ਲੁਧਿਆਣਾ ਦੇ ਅਧਿਕਾਰ ਖੇਤਰ 'ਚ ਦਿਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ, ਗੁਰਪੂਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ/ਆਤਿਸ਼ਬਾਜੀ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਕ੍ਰਿਸਮਸ ਡੇਅ ਅਤੇ ਨਵੇਂ ਸਾਲ 2022 ਮੌਕੇ ਰਾਤ 11:55 ਵਜੇ ਤੋਂ 12:30 ਤੱਕ ਪਟਾਕੇ/ਆਤਿਸ਼ਬਾਜੀ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਪੋਪ ਦੀ ਉੱਤਰ ਕੋਰੀਆ ਦੀ ਯਾਤਰਾ ਨਾਲ ਦੋਵਾਂ ਕੋਰੀਆਈ ਦੇਸ਼ਾਂ 'ਚ ਸ਼ਾਂਤੀ ਸਥਾਪਤ ਕਰਨ 'ਚ ਮਿਲੇਗੀ ਮਦਦ : ਮੂਨ

ਉਨ੍ਹਾਂ ਆਪਣੇ ਹੁਕਮਾਂ 'ਚ ਅੱਗੇ ਕਿਹਾ ਕਿ ਸਿਰਫ ਗਰੀਨ ਪਟਾਕੇ/ਆਤਿਸ਼ਬਾਜੀ (ਜਿੰਨ੍ਹਾ 'ਚ Barium Salts or Compounds antimony, Lithium, Mercury, arsenic, lead or strontium chromate ਨਹੀਂ ਵਰਤਿਆ ਗਿਆ ਹੈ) ਹੀ ਵੇਚਣ ਅਤੇ ਚਲਾਉਣ ਦੀ ਇਜਾਜ਼ਤ ਹੋਵੇਗੀ। ਲਾਇਸੰਸਧਾਰਕ ਤੋਂ ਇਲਾਵਾ ਕੋਈ ਵੀ ਵਿਆਕਤੀ ਪਟਾਕੇ/ਆਤਿਸ਼ਬਾਜੀ ਨਾ ਹੀ ਵੇਚੇਗਾ ਜਾਂ ਪ੍ਰਦਰਸ਼ਤ ਕਰੇਗਾ ਅਤੇ ਨਾ ਹੀ ਜਮ੍ਹਾਂ ਕਰਕੇ ਰੱਖੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਆਕਤੀ ਪਾਬੰਦੀਸ਼ੁਦਾ ਪਟਾਕੇ/ਆਤਿਸ਼ਬਾਜੀ ਦੀ ਖ੍ਰੀਦੋ-ਫਰੋਖਤ ਨਹੀਂ ਕਰੇਗਾ। ਆਨਲਾਈਨ ਪਟਾਕਿਆਂ ਦੀ ਖ੍ਰੀਦੋ-ਫਰੋਖਤ ਕਰਨ 'ਤੇ ਵੀ ਪਾਬੰਦੀ ਹੈ। ਲੜੀਵਾਰ ਚੱਲਣ ਵਾਲੇ ਪਟਾਕੇ (ਜਿਵੇਂ ਕਿ ਸੀਰੀਅਜ ਪਟਾਕੇ, ਲੜੀਆਂ ਆਦਿ) ਚਲਾਉਣ ਅਤੇ ਵੇਚਣ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਸ਼ੋਰ ਰਹਿਤ ਅਤੇ ਸੰਵੇਦਨਸ਼ੀਲ ਖੇਤਰ ਜਿਵੇਂ ਕਿ ਹਸਪਤਾਲ, ਵਿੱਦਿਅਕ ਅਦਾਰੇ ਆਦਿ ਦੇ 100 ਮੀਟਰ ਦਾਇਰੇ ਅੰਦਰ ਪਟਾਕੇ/ਆਤਿਸ਼ਬਾਜੀ ਚਲਾਉਣ ਦੀ ਪਾਬੰਦੀ ਹੋਵੇਗੀ। 

ਇਹ ਹੁਕਮ ਤੁਰੰਤ ਪ੍ਰਭਾਵ ਤੋ ਲੈ ਕੇ ਮਿਤੀ 01-01-2022 ਤੱਕ ਲਾਗੂ ਰਹੇਗਾ
ਜੁਆਇੰਟ ਕਮਿਸ਼ਨਰ ਜੇ.ਐਲਨਚੇਜ਼ੀਅਨ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਕੋਵਿਡ-19 ਦੀ ਮਹਾਮਾਰੀ ਅਤੇ ਸਰਦੀ ਦੇ ਮੌਸਮ ਦੌਰਾਨ ਬਜ਼ੁਰਗ, ਬੱਚਿਆ ਅਤੇ ਸਹਿ ਰੋਗੀਆਂ ਨੂੰ ਸਾਹ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਮਾਜਿਕ ਤੌਰ 'ਤੇ ਇੱਕਠੇ ਹੋ ਕੇ ਕਿਸੇ ਖੁੱਲੇ ਮੈਦਾਨ/ਖੇਤਾਂ 'ਚ ਪਟਾਕੇ/ਆਤਿਸ਼ਬਾਜੀ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ ਅਤੇ ਇਸ ਦੌਰਾਨ ਸਿਰਫ ਗਰੀਨ ਪਟਾਕੇ/ਆਤਿਸ਼ਬਾਜੀ ਹੀ ਚਲਾਏ ਜਾਣ ਤਾਂ ਜੋ ਸਾਹ ਸਬੰਧੀ ਬਿਮਾਰੀ ਅਤੇ ਕਿਸੇ ਵੀ ਅਣ-ਸੁਖਾਵੀਂ ਘਟਨਾ ਤੋ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਸਕਾਟਲੈਂਡ ਦੇ ਕੁਝ ਖੇਤਰਾਂ 'ਚ ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News