ਲੌਂਗੋਵਾਲ ਹਾਦਸੇ ਮਗਰੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ ਕਈ ਸਕੂਲ ਵਾਹਨ

02/17/2020 4:26:26 PM

ਜਲਾਲਾਬਾਦ (ਸੇਤੀਆ,ਸੁਮਿਤ) - ਸਕੂਲਾਂ ਅੰਦਰ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਆਉਣ-ਜਾਣ ਲਈ ਵਾਹਨਾਂ ਵਾਸਤੇ ਵਿਭਾਗ ਵਲੋਂ ਨਿਯਮ ਬਣਾਏ ਗਏ ਹਨ ਤਾਂਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਇਆ ਜਾ ਸਕੇ। ਵੈਨ ਚਾਲਕ ਅਤੇ ਸਕੂਲ ਸੰਚਾਲਕ ਨਿੱਜੀ ਫਾਇਦੇ ਨੂੰ ਮੁੱਖ ਰੱਖਦੇ ਹੋਏ ਨਿਯਮਾਂ ਨੂੰ ਛਿੱਕੇ ਚਾੜ੍ਹਣ ਵਾਲੀਆਂ ਵੈਨਾਂ ਸਕੂਲਾਂ ’ਚ ਲਗਾ ਲੈਂਦੇ ਹਨ, ਜਿਸ ਕਾਰਨ ਮਾਸੂਮ ਬੱਚਿਆਂ ਦੀ ਜਿੰਦਗੀ ਖਤਰੇ ’ਚ ਪੈ ਜਾਂਦੀ ਹੈ। ਲੌਂਗੋਵਾਲ ਵਿਖੇ ਵਾਪਰੇ ਹਾਦਸੇ ’ਚ ਜਿੰਦਾ ਸੜੇ ਬੱਚਿਆਂ ਤੋਂ ਬਾਅਦ ਵੀ ਸਕੂਲ ਤੇ ਵੈਨ ਚਾਲਕਾਂ ਨੇ ਸਬਕ ਨਹੀਂ ਲਿਆ। ਇਸ ਦੀ ਮਿਸਾਲ ਜਲਾਲਾਬਾਦ ’ਚ ਸਕੂਲਾਂ ’ਚ ਲੱਗੀਆਂ ਵੈਨਾਂ ਤੋਂ ਦੇਖੀ ਜਾ ਸਕਦੀ ਹੈ, ਜਿਨ੍ਹਾਂ ਦੀ ਹਾਲਤ ਜਗਬਾਣੀ ਦੇ ਪ੍ਰਤੀਨਿਧੀ ਨੇ ਆਪਣੇ ਕੈਮਰੇ ’ਚ ਕੈਦ ਕਰ ਲਈ। 

PunjabKesari

ਜਾਣਕਾਰੀ ਅਨੁਸਾਰ ਵੱਖ-ਵੱਖ ਪ੍ਰਾਇਵੇਟ ਸਕੂਲਾਂ ਨੇ ਆਪਣੇ ਜਾਂ ਵੈਨ ਚਾਲਕਾਂ ਦੇ ਭਰੋਸੇ ਬੱਚਿਆਂ ਨੂੰ ਸਕੂਲ ਛੱਡਣ ਜਾਂ ਲੈਣ ਕੇ ਜਾਣ ਲਈ ਵਾਹਨ ਲਗਾਏ ਹੋਏ ਹਨ, ਜੋ ਵਿਭਾਗੀ ਨਿਯਮਾਂ ’ਤੇ ਖਰਾ ਨਹੀਂ ਉਤਰ ਰਹੇ। ਬਹੁਤ ਸਾਰੇ ਵਾਹਨਾਂ ਦੀ ਹਾਲਤ ਖਸਤਾ ਹੋਈ ਪਈ ਹੈ, ਜਿਥੇ ਗਿਣਤੀ ਤੋਂ ਵੱਧ ਬੱਚਿਆਂ ਨੂੰ ਬਿਠਾਇਆ ਜਾ ਰਿਹਾ ਹੈ। ਇਸ ਸਬੰਧ ’ਚ ਟ੍ਰੈਫਿਕ ਵਿਭਾਗ ਸਿਰਫ ਖਾਨਾਪੂਰਤੀ ਕਰ ਰਹਿ ਹੈ, ਜਦਕਿ ਹਕੀਕਤ ’ਚ ਵਾਹਨਾਂ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ‘ਜਗਬਾਣੀ’ ਵਲੋਂ ਸੋਮਵਾਰ ਨੂੰ ਵੱਖ-ਵੱਖ ਸਕੂਲਾਂ ’ਚ ਬੱਚਿਆਂ ਨੂੰ ਲੈ ਜਾ ਰਹੀਆਂ ਵੈਨਾਂ ਦੀ ਵੀਡੀਓਗ੍ਰਾਫੀ ਨੂੰ ਕੈਮਰੇ ’ਚ ਕੈਦ ਕਰ ਲਿਆ। ਸਾਰੀਆਂ ਸਕੂਲ ਵੈਨਾਂ ’ਚ ਨਿਰਧਾਰਤ ਤੋਂ ਵੱਧ ਸੰਖਿਆ ’ਚ ਬੱਚੇ ਬੈਠੇ ਦੇਖੇ ਗਏ। ਜਦੋਂ ਸਕੂਲ ’ਚ ਲੱਗੀਆਂ ਵੈਨਾਂ ਬਾਰੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਪ੍ਰਿੰਸੀਪਲ ਨੇ ਆਪਣਾ ਨਾਂ ਦੱਸਿਆ।

ਐੱਸ.ਡੀ.ਐੱਮ ਕੇਸ਼ਵ ਗੋਇਲ ਨੇ ਕਿਹਾ ਕਿ ਡੀ.ਸੀ ਵਲੋਂ ਜ਼ਿਲੇ ਅੰਦਰ ਵਾਹਨ ਸੇਫਟੀ ਲਈ ਮੀਟਿੰਗ ਬੁਲਾਈ ਗਈ ਸੀ, ਜਿਸ ਦੌਰਾਨ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ। ਇਸ ਮੌਕੇ ਉਨ੍ਹਾਂ ਪੁਲਸ ਵਿਭਾਗ ਨੂੰ ਲੋੜ੍ਹੀਦੀ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ, ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।  


rajwinder kaur

Content Editor

Related News