ਜੈਤੋ ''ਚ ਬਜ਼ੁਰਗ ਦੁਕਾਨਦਾਰ ਹੋਇਆ ਠੱਗੀ ਦਾ ਸ਼ਿਕਾਰ

Wednesday, Jan 15, 2020 - 06:22 PM (IST)

ਜੈਤੋ ''ਚ ਬਜ਼ੁਰਗ ਦੁਕਾਨਦਾਰ ਹੋਇਆ ਠੱਗੀ ਦਾ ਸ਼ਿਕਾਰ

ਜੈਤੋ (ਵਿਪਨ) - ਜੈਤੋ 'ਚ ਇਕ ਠੱਗ ਵਿਅਕਤੀ ਵਲੋਂ ਬਜ਼ੁਰਗ ਦੁਕਾਨਦਾਰ ਨੂੰ ਨਿਸ਼ਾਨਾ ਬਣਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸਾਰੀ ਵੀਡੀਓ ਸਾਰੀ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ, ਜਿਸ ਦੇ ਆਧਾਰ 'ਤੇ ਮੌਕੇ 'ਤੇ ਪੁੱਜੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੁਕਾਨਦਾਰ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।  

ਜਾਣਕਾਰੀ ਅਨੁਸਾਰ ਜੈਤੋ ਵਿਖੇ ਗਿਫਟ ਦੀ ਇਕ ਦੁਕਾਨ 'ਤੇ ਇਕ ਵਿਅਕਤੀ ਅੰਦਰ ਆਉਂਦਾ ਹੈ, ਜੋ ਟੈਡੀਵੀਅਰ ਦੀ ਮੰਗ ਕਰਦਾ ਹੈ। ਇਨ੍ਹੇ ਨੂੰ ਦੂਜਾ ਵਿਅਕਤੀ ਅੰਦਰ ਆ ਜਾਂਦਾ ਹੈ ਅਤੇ ਪਹਿਲਾਂ ਵਿਅਕਤੀ ਆਪ ਹੀ ਟੈਡੀਵੀਅਰ ਅੰਦਰੋ ਚੁੱਕ ਲਿਆਉਂਦਾ ਹੈ। ਉਹ ਬਜ਼ੁਰਗ ਦੁਕਾਨਦਾਰ ਨੂੰ 2000 ਰੁਪਏ ਦਾ ਨੋਟ ਫੜਾ ਬਾਕੀ ਪੈਸੇ ਵਾਪਸ ਕਰਨ ਦੀ ਮੰਗ ਕਰਦਾ ਹੈ ਅਤੇ ਪਾਸੇ ਲੈ ਕੇ ਚੱਲੇ ਜਾਂਦਾ ਹੈ। ਠੱਗ ਵਿਅਕਤੀ ਟੈਡੀਵਿਅਰ ਦਾ ਰੇਟ ਘੱਟ ਕਰਨ ਦਾ ਕਹਿੰਦਾ ਹੈ। ਦੁਕਾਨਦਾਰ ਵਲੋਂ ਰੇਟ ਘੱਟ ਨਾ ਕਰਨ 'ਤੇ ਠੱਗ ਵਿਅਕਤੀ ਪੈਸੇ ਵਾਪਸ ਮੋੜਨ ਲਈ ਕਹਿੰਦਾ ਹੈ। ਪੈਸੇ ਨੂੰ ਗੱਲ ਨੂੰ ਲੈ ਕੇ ਠੱਗ ਵਿਅਕਤੀ ਦੁਕਾਨਦਾਰ ਨੂੰ ਉਲਝਾ ਕੇ ਉਸ ਨੂੰ ਆਪਣਾ ਨਿਸ਼ਾਨਾ ਬਣਾ ਲੈਂਦਾ ਹੈ।


author

rajwinder kaur

Content Editor

Related News