ਫਿਰੋਜ਼ਪੁਰ ਜੇਲ੍ਹ ’ਚ ਸਰਚ ਅਪ੍ਰੇਸ਼ਨ ਦੌਰਾਨ ਹਵਾਲਾਤੀਆਂ ਤੋਂ ਦੋ ਮੋਬਾਇਲ ਫੋਨ ਹੋਏ ਬਰਾਮਦ

12/31/2020 11:40:25 AM

ਫਿਰੋਜ਼ਪੁਰ (ਕੁਮਾਰ): ਕੇਂਦਰੀ ਜੇਲ੍ਹ੍ਹ ਫਿਰੋਜ਼ਪੁਰ ’ਚ ਸਰਚ ਅਪ੍ਰੇਸ਼ਨ ਦੌਰਾਨ ਹਵਾਲਾਤੀਆਂ ਤੋਂ 2 ਮੋਬਾਇਲ ਫੋਨ ਬਰਾਮਦ ਹੋਏ ਹਨ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਸਾਵਨ ਸਿੰਘ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ੍ਹ ਫਿਰੋਜ਼ਪੁਰ ਨੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਇਕ ਲਿਖ਼ਤੀ ਸੂਚਨਾ ਭੇਜਦੇ ਹੋਏ ਜੇਲ੍ਹ੍ਹਪ੍ਰਸ਼ਾਸਨ ਵਲੋਂ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀ ਸ਼ਰਮਾ ਪੁੱਤਰ ਪ੍ਰੀਤ ਸਿੰਘ ਅਤੇ ਰਾਜਬੀਰ ਸਿੰਘ ਤੋਂ ਇਕ ਨੋਕੀਆ ਕੰਪਨੀ ਦਾ ਮੋਬਾਇਲ ਫੋਨ (ਕੀ-ਪੈਡ) ਜਿਸ ਵਿਚ ਬੈਟਰੀ ਤੇ ਸਿਮ ਕਾਰਡ ਸੀ, ਬਰਾਮਦ ਹੋਇਆ ਹੈ ਅਤੇ ਇਕ ਹਵਾਲਾਤੀ ਹਰਭਜਨ ਸਿੰਘ ਪੁੱਤਰ ਬਬਲਾ ਤੋਂ ਬੈਟਰੀ ਤੇ ਸਿਮ ਕਾਰਡ ਸਮੇਤ ਇਕ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ (ਕੀ-ਪੈਡ) ਬਰਾਮਦ ਹੋਇਆ।

ਉਨ੍ਹਾਂ ਦੱਸਿਆ ਕਿ ਜੇਲ੍ਹ੍ਹਪ੍ਰਸ਼ਾਸਨ ਵੱਲੋਂ ਭੇਜੀ ਗਈ ਜਾਣਕਾਰੀ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਹਵਾਲਾਤੀ ਸ਼ਰਮਾ ਵਾਸੀ ਪਿੰਡ ਪਿਪਲੀ, ਰਾਜਬੀਰ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਤੇ ਹਵਾਲਾਤੀ ਹਰਭਜਨ ਸਿੰਘ ਉਰਫ ਬਬਲਾ ਵਾਸੀ ਬਹਿਕ ਫੱਤੂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 


Shyna

Content Editor Shyna