ਜੇਲ੍ਹ ’ਚੋਂ ਇਤਰਾਜ਼ਯੋਗ ਸਮੱਗਰੀ ਬਰਾਮਦ

02/28/2024 4:26:31 PM

ਫ਼ਰੀਦਕੋਟ (ਰਾਜਨ) : ਸਥਾਨਕ ਜੇਲ੍ਹ ’ਚੋਂ ਲਾਵਾਰਿਸ ਹਾਲਤ ’ਚ 5 ਗੇਂਦਾਂ ’ਚੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਇਆ ਹੈ। ਇਸ ਮਾਮਲੇ ’ਚ ਸਥਾਨਕ ਥਾਣਾ ਸਿਟੀ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਜਦੋਂ ਜੇਲ੍ਹ ਦੇ ਬਲਾਕ-ਏ ਦੀਆਂ ਛੱਤਾਂ ਦੀ ਚੈਕਿੰਗ ਕੀਤੀ ਗਈ ਤਾਂ 5 ਗੇਂਦਾਂ ’ਚੋਂ 13 ਜਰਦੇ ਦੀਆਂ ਪੁੜੀਆਂ, 3 ਕੀਪੈਡ ਮੋਬਾਈਲ ਅਤੇ ਇਕ ਹੈੱਡ ਫੋਨ ਬਰਾਮਦ ਹੋਇਆ।


Gurminder Singh

Content Editor

Related News