ਇਨੋਵਾ ਗੱਡੀ ਲਈ 15 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ''ਤੇ ਪਤਨੀ ਦੀ ਕੁੱਟਮਾਰ
Thursday, Sep 20, 2018 - 03:54 PM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)— ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਇਨੋਵਾ ਗੱਡੀ ਖਰੀਦਣ ਲਈ 15 ਲੱਖ ਰੁ. ਦੀ ਮੰਗ ਪੂਰੀ ਨਾ ਹੋਣ 'ਤੇ ਉਸ ਦੀ ਕੁੱਟ-ਮਾਰ ਕਰਨ ਵਾਲੇ ਪਤੀ ਅਤੇ ਨਨਾਣ ਵਿਰੁੱਧ ਥਾਣਾ ਸਿਟੀ ਸੰਗਰੂਰ 'ਚ ਕੇਸ ਦਰਜ ਕੀਤਾ ਗਿਆ ਹੈ। ਐੱਸ. ਆਈ. ਤਰਨਦੀਪ ਕੌਰ ਨੇ ਦੱਸਿਆ ਕਿ ਮੁੱਦਈ ਮਹਿਕ ਬਾਂਸਲ ਵਾਸੀ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੁੱਦਈ ਦਾ ਵੈਭਵ ਬਾਂਸਲ ਨਾਲ 25-11-2016 ਨੂੰ ਹੋਟਲ ਨਰਾਇਣ ਕੋਨਟੀਨੈਂਟਲ ਪਟਿਆਲਾ 'ਚ ਵਿਆਹ ਹੋਇਆ ਸੀ ਜੋ ਦੋਵਾਂ ਪੱਖਾਂ ਦਾ ਦੂਜਾ ਵਿਆਹ ਸੀ ਅਤੇ ਵਿਆਹ ਦੇ ਬਾਅਦ ਵੀ ਦੋਵਾਂ ਪੱਖਾਂ ਦੀ ਆਪਸ 'ਚ ਨਹੀਂ ਬਣੀ ਅਤੇ ਮੁੱਦਈ ਨੂੰ ਦੋਸ਼ੀਆਂ ਵੈਭਵ ਬਾਂਸਲ ਅਤੇ ਮਧੂ ਬਾਂਸਲ ਵਾਸੀ ਗੁੜਗਾਓਂ ਹਰਿਆਣਾ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਨੋਵਾ ਗੱਡੀ ਖਰੀਦਣ ਲਈ 15 ਲੱਖ ਰੁ. ਦੀ ਮੰਗ ਕਰਨ ਲੱਗੇ, ਮੁੱਦਈ ਵੱਲੋਂ ਇਨਕਾਰ ਕਰਨ 'ਤੇ ਉਕਤ ਦੋਸ਼ੀਆਂ ਨੇ ਮੁੱਦਈ ਦੀ ਕੁੱਟ-ਮਾਰ ਕੀਤੀ ਅਤੇ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ।