ਭਾਰਤੀ ਰੇਲਵੇ ਨੇ ਚੁਣੇ ਰੇਲਵੇ ਸਟੇਸ਼ਨਾਂ ’ਤੇ ਈ-ਕੈਟਰਿੰਗ ਦੀ ਦਿੱਤੀ ਇਜਾਜ਼ਤ

Sunday, Jan 17, 2021 - 02:03 AM (IST)

ਜੈਤੋ, (ਪਰਾਸ਼ਰ)- ਰੇਲ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਰੇਲਵੇ ਨੇ ਚੁਣੇ ਹੋਏ ਰੇਲਵੇ ਸਟੇਸ਼ਨਾਂ ’ਤੇ ਈ-ਕੈਟਰਿੰਗ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਕੇਂਦਰ ਅਤੇ ਰਾਜ ਸਰਕਾਰ ਅਤੇ ਉਨ੍ਹਾਂ ਦੇ ਅਧੀਨ ਆਧਿਕਾਰਤ ਹੋਰ ਏਜੰਸੀਆਂ ਦੁਆਰਾ ਜਾਰੀ ਕੀਤੇ ਸਾਰੇ ਸਿਹਤ ਅਤੇ ਸੁਰੱਖਿਆ ਦਿ ਨਿਰਦੇਸ਼ਾਂ ਦੀ ਪਾਲਣਾ ਦੇ ਅਧੀਨ ਹੋਵੇਗਾ। ਇੱਥੇ ਦੱਸਣਯੋਗ ਹੈ ਕਿ ਆਈ. ਆਰ. ਸੀ. ਟੀ. ਸੀ . ਨੇ ਕੁਝ ਰੇਲਵੇ ਸਟੇਸ਼ਨਾਂ ’ਤੇ ਈ-ਕੈਟਰਿੰਗ ਬਹਾਲ ਕਰਨ ਲਈ ਰੇਲਵੇ ਬੋਰਡ ਨੂੰ ਲਿਖਿਆ ਸੀ। ਆਈ. ਆਰ. ਸੀ. ਟੀ. ਸੀ. ਨੂੰ ਹੁਣ ਸਥਿਤੀ ਦੀ ਸਮੀਖਿਆ ਕਰਨੀ ਪਏਗੀ ਅਤੇ ਸੰਭਾਵਨਾ, ਸਟਾਫ ਦੀ ਉਪਲੱਬਧਤਾ ਅਤੇ ਸਥਾਨਕ ਪਾਬੰਦੀਆਂ ਦੇ ਅਧਾਰ ’ਤੇ ਈ-ਕੇਟਰਿੰਗ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦੇਣੀ ਪਵੇਗੀ। ਕੋਵਿਡ -19 ਦੇ ਫੈਲਣ ਨੂੰ ਰੋਕਣ ਦੇ ਉਪਾਅ ਵਜੋਂ ਈ-ਫੀਡਿੰਗ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।


Bharat Thapa

Content Editor

Related News