ਭਾਰਤ ’ਚ ਘੁਸਪੈਠ ਕਰਕੇ ਪੁੱਜੇ 3 ਸਾਲ ਦੇ ਬੱਚੇ ਨੂੰ BSF ਨੇ ਕੀਤਾ ਪਾਕਿ ਰੇਂਜਰਜ਼ ਦੇ ਹਵਾਲੇ

07/02/2022 3:13:42 PM

ਫਿਰੋਜ਼ਪੁਰ (ਕੁਮਾਰ) - ਭਾਰਤੀ ਹੱਦ ਵਿੱਚ ਘੁਸਪੈਠ ਕਰ ਗਏ ਇਕ ਕਰੀਬ 3 ਸਾਲ ਦੇ ਪਾਕਿਸਤਾਨੀ ਬੱਚੇ ਨੂੰ ਬੀ.ਐੱਸ.ਐੱਫ. ਵੱਲੋਂ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਕਰੀਬ 3 ਸਾਲ ਦਾ ਬੱਚਾ ਪਾਕਿਸਤਾਨੀ ਬੱਚਾ ਭਾਰਤੀ ਹੱਦ ਵਿੱਚ ਘੁਸਪੈਠ ਕਰ ਗਿਆ ਸੀ, ਜਿਸ ਨੂੰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਮਿਲੀ ਜਾਣਕਾਰੀ ਅਨੁਸਾਰ ਉਕਤ ਮਾਸੂਮ ਬੱਚਾ ਕੁਝ ਵੀ ਕਹਿਣ ਤੋਂ ਅਸਮਰਥ ਸੀ। ਬੀ.ਐੱਸ.ਐੱਫ. ਦੀ 182 ਬਟਾਲੀਅਨ ਵੱਲੋਂ ਪਾਕਿ ਰੇਂਜਰਜ਼ ਨਾਲ ਗੱਲਬਾਤ ਕਰਨ ਉਪਰੰਤ ਇਸ ਬੱਚੇ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪਾਕਿ ਰੇਂਜਰਜ਼ ਵੱਲੋਂ ਬਾਅਦ ’ਚ ਇਹ ਬੱਚਾ ਉਸ ਦੇ ਪਰਿਵਾਰ ਨੂੰ ਦੇ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਵਿਜੀਲੈਂਸ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ GNDU ਤੋਂ ਕੀਤਾ ਗ੍ਰਿਫ਼ਤਾਰ


rajwinder kaur

Content Editor

Related News