4 ਮਾਮਲਿਆਂ ’ਚ 6 ਗ੍ਰਾਮ ਸਮੈਕ ਤੇ 564 ਬੋਤਲਾਂ ਸ਼ਰਾਬ ਬਰਾਮਦ

01/20/2019 12:36:43 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ  ਸੰਗਰੂਰ ਪੁਲਸ ਨੇ ਚਾਰ ਵੱਖ-ਵੱਖ ਕੇਸਾਂ ’ਚ 6 ਗ੍ਰਾਮ ਚਿੱਟਾ ਅਤੇ  564 ਬੋਤਲਾਂ ਸ਼ਰਾਬ ਬਰਾਮਦ ਕਰ  ਕੇ ਇਕ ਅੌਰਤ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।  ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਅਮਰਗਡ਼੍ਹ ਦੀ ਮਹਿਲਾ ਪੁਲਸ ਅਧਿਕਾਰੀ ਅਮਨਦੀਪ ਕੌਰ ਜਦੋਂ ਗਸ਼ਤ ਦੌਰਾਨ ਪਿੰਡ ਬਾਗਡ਼ੀਆਂ ਮੌਜੂਦ ਸੀ, ਤਾਂ ਜਸਵਿੰਦਰ ਕੌਰ ਵਾਸੀ ਬਾਗਡ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 6 ਗ੍ਰਾਮ ਚਿੱਟਾ (ਸਮੈਕ) ਬਰਾਮਦ ਕਰਵਾਇਆ।
 ਇਸੇ ਤਰ੍ਹਾਂ ਨਾਲਾ ਥਾਣਾ ਲਹਿਰਾ ਦੇ ਪੁਲਸ ਅਧਿਕਾਰੀ ਗੁਲਜਾਰ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਕਾਲੀਆਂ ਜਾ ਰਹੇ ਸਨ ਤਾਂ ਇਕ ਇਨੋਵਾ ਗੱਡੀ ਆਉਂਦੀ ਦਿਖਾਈ ਦਿੱਤੀ। ਸ਼ੱਕ ਦੇ ਆਧਾਰ ’ਤੇ ਉਸ ਗੱਡੀ ਨੂੰ ਰੋਕ ਕੇ ਤਲਾਸ਼ੀ ਕੀਤੀ ਤਾਂ ਗੱਡੀ ’ਚੋਂ 360 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਬਰਾਮਦ ਕੀਤੀ ਗਈ। ਗੱਡੀ ’ਚ ਸਵਾਰ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ, ਸਤਪਾਲ ਸਿੰਘ ਅਤੇ ਸ਼ੀਤਲ ਸਿੰਘ ਵਾਸੀਆਨ ਚੋਟੀਆਂ ਥਾਣਾ ਲਹਿਰਾ ਵਜੋਂ ਹੋਈ। ਇਕ ਹੋਰ ਮਾਮਲੇ ’ਚ ਥਾਣਾ ਛਾਜਲੀ ਦੇ ਹੌਲਦਾਰ ਗੁਰਦੀਪ ਸਿੰਘ ਜਦੋਂ ਗਸ਼ਤ ਦੌਰਾਨ ਖਡ਼ਿਆਲ ਰੋਡ ਮਹਿਲਾਂ ਮੌਜੂਦ ਸਨ ਤਾਂ ਪਿੰਡ ਮੌਡਾਂ ਵਲੋਂ ਇਕ ਕਾਰ ਆਉਂਦੀ ਦਿਖਾਈ ਦਿੱਤੀ। ਜਦੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਕਾਰ ਨੂੰ ਮੋਡ਼ ਕੇ ਭੱਜਣ ਲੱਗਿਆ। ਤਾਂ ਕਾਰ ਇਕ ਡਿਵਾਈਡਰ ਨਾਲ ਜਾ ਟਕਰਾਈ ਤਾਂ ਮੌਕੇ ’ਤੇ ਜਾ ਕੇ ਕਾਰ ਦੀ ਚੈਕਿੰਗ ਕੀਤੀ ਗਈ। ਜਿਸ ’ਚੋਂ 180 ਬੋਤਲਾਂ ਦੇਸੀ ਸ਼ਰਾਬ ਠੇਕਾ ਹਰਿਆਣਾ ਬਰਾਮਦ ਕੀਤੀ ਗਈ। ਕਾਰ ’ਚੋਂ 2 ਵਿਅਕਤੀਆਂ ਕੁਲਦੀਪ ਸਿੰਘ ਵਾਸੀ ਗੁਮਟੀ  ਜ਼ਿਲਾ ਬਰਨਾਲਾ ਅਤੇ ਕਮਲਪ੍ਰੀਤ ਸਿੰਘ  ਵਾਸੀ ਗੁਰਬਖਸ਼ਪੁਰਾ ਥਾਣਾ ਸ਼ੇਰਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਨਾਲ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਸੁਖਵਿੰਦਰ ਸਿੰਘ ਜਦੋਂ ਆਪਣੇ ਸਾਥੀ ਪੁਲਸ ਕਰਮਚਾਰੀਆਂ ਨਾਲ ਮੌਜੂਦ ਸਨ ਤਾਂ ਪਿੰਡ ਸੋਹੀਆਂ ਤੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜਿਸਦੇ ਹੱਥ ਵਿਚ ਪਲਾਸਟਿਕ ਦੀ ਕੇਨੀ ਫਡ਼ੀ ਹੋਈ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਹ ਪਿੱਛੇ ਮੁਡ਼ਣ ਲੱਗਾ  ਤਾਂ ਉਸਨੂੰ ਕਾਬੂ ਕਰ ਕੇ ਉਸ ਕੋਲੋਂ 24 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀ ਗਈ। ਉਕਤ ਵਿਅਕਤੀ ਦੀ ਪਛਾਣ ਮਨਜਿੰਦਰ ਸਿੰਘ ਵਾਸੀ ਸੰਗਰੂਰ ਦੇ ਤੌਰ ’ਤੇ ਹੋਈ। 


Related News