ਸਾਲਾਂ ਤੋਂ ਬੰਦ ਪਏ ਬਰਫ ਦੇ ਕਾਰਖਾਨੇ ’ਚੋਂ ਅਮੋਨੀਆਂ ਗੈਸ ਲੀਕ ਹੋਣ ਦਾ ਮਾਮਲਾ, ਮਾਲਕ ਖ਼ਿਲਾਫ਼ ਮਾਮਲਾ ਦਰਜ

09/24/2021 3:55:31 PM

ਫਿਰੋਜ਼ਪੁਰ (ਕੁਮਾਰ): ਸ਼ਹਿਰ ਵਿਚ ਜਨਕ ਹੋਟਲ ਦੇ ਨਾਲ ਲੱਗਦੇ ਅਤੇ ਕਾਫੀ ਸਮਾਂ ਪਹਿਲਾਂ ਬੰਦ ਪਏ ਖਾਲਸਾ ਕੋਲਡ ਸਟੋਰ ’ਚੋਂ ਅਮੋਨੀਆਂ ਗੈਸ ਲੀਕ ਹੋਣ ਦੇ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਦੀ ਪੁਲਸ ਨੇ ਕੋਲਡ ਸਟੋਰ (ਬਰਫ ਕਾਰਖਾਨਾ) ਦੇ ਮਾਲਕ ਗੁਰਵਿੰਦਰ ਸਿੰਘ ਖਾਲਸਾ ਦੇ ਖਿਲਾਫ ਆਈਪੀਸੀ ਦੀ ਧਾਰਾ 336 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰੋਸ਼ਨ ਲਾਲ ਨੇ ਦੱਸਿਆ ਕਿ ਜਦ ਉਹ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੰਦ ਪਏ ਖਾਲਸਾ ਕੋਲਡ ਸਟੋਰ ਵਿਚੋਂ ਗੈਸ ਲੀਕ ਹੋ ਰਹੀ ਹੈ, ਜਿਸ ਕਾਰਨ ਆਸਪਾਸ ਦੇ ਘਰਾਂ ਵਿਚ ਰਹਿ ਰਹੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਲੈ ਕੇ ਘਟਨਾ ਸਥਾਨ ’ਤੇ ਪਹੰਚੇ ਤਾਂ ਕੋਲਡ ਸਟੋਰ ਦੀਆਂ ਕੰਧਾਂ ਤੋੜ ਕੇ ਗੈਸ ਬੰਦ ਕਰਵਾਈ ਗਈ ਤੇ ਜੇਕਰ ਉਹ ਸਮੇਂ ’ਤੇ ਨਾ ਪਹੁੰਚਦੇ ਅਤੇ ਗੈਸ ਨੂੰ ਬੰਦ ਨਾ ਕੀਤਾ ਜਾਂਦਾ ਤਾਂ ਕੋਲਡ ਸਟੋਰ ਵਿਚ ਵੱਡਾ ਵਿਸਫੋਟ ਵੀ ਹੋ ਸਕਦਾ ਸੀ, ਜਿਸ ਨਾਲ ਆਸਪਾਸ ਰਹਿੰਦੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ।


Shyna

Content Editor

Related News