ਖੇਤਾਂ ’ਚ ਚੱਕਰ ਲਗਾਉਣ ਗਏ ਪਤੀ ਪਤਨੀ ਭੇਦਭਰੇ ਹਲਾਤਾਂ ’ਚ ਹੋਏ ਲਾਪਤਾ

05/05/2022 3:57:30 PM

ਜ਼ੀਰਾ (ਗੁਰਮੇਲ ਸੇਖਵਾ) : ਬੀਤੇ ਦਿਨ ਪਤੀ-ਪਤਨੀ ਜਦ ਆਪਣੇ ਖੇਤਾਂ ਵਿੱਚ ਚੱਕਰ ਲਗਾਉਣ ਗਏ ਤਾਂ ਉਹ ਭੇਦਭਰੇ ਹਲਾਤਾਂ ਵਿੱਚ ਗਾਇਬ ਹੋ ਗਏ। ਇਸ ਸਬੰਧੀ ਪੁਲਸ ਨੂੰ ਇਤਲਾਹ ਦੇਣ ਵਾਲੇ ਨੇ ਦੱਸਿਆ ਕਿ ਗਾਇਬ ਹੋਏ ਪਤੀ ਪਤਨੀ ਦਾ ਆਪਣੇ ਬੱਚਿਆਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ, ਜਿਸ ’ਤੇ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗਾਇਬ ਹੋਏ ਪਤੀ ਪਤਨੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸਦੀ ਜਾਣਕਾਰੀ ਦਿੰਦੇ ਥਾਣਾ ਮਖੂ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਜੋਗਿੰਦਰ ਕੌਰ ਪਤਨੀ ਸ਼ਵਿੰਦਰ ਸਿੰਘ ਵਾਸੀ ਰਸੂਲਪੁਰ ਨੇ ਦੱਸਿਆ ਕਿ ਉਸਦਾ ਭਰਾ ਕਰਮ ਸਿੰਘ ਤੇ ਭਰਜਾਈ ਕਸ਼ਮੀਰ ਕੌਰ ਵਾਸੀ ਵਰਪਾਲ ਦਾ ਆਪਣੇ ਬੇਟਿਆਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਤੇ ਉਹ ਦੋਵੇ ਪਤੀ ਪਤਨੀ ਰਸੂਲਪੁਰ ਰਹਿੰਦੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਸ਼ਿਕਾਇਤਕਰਤਾ ਅਨੁਸਾਰ ਕੁਝ ਸਮਾਂ ਪਹਿਲਾਂ ਉਸਦਾ ਭਰਾ ਤੇ ਭਰਜਾਈ ਆਪਣੇ ਖੇਤਾਂ ਵਿੱਚ ਚੱਕਰ ਲਗਾਉਣ ਗਏ ਸਨ, ਜੋ ਵਾਪਸ ਨਹੀ ਆਏ ਤੇ ਭੇਦਭਰੇ ਹਲਾਤਾਂ ਵਿੱਚ ਲਾਪਤਾ ਹੋ ਗਏ ਹਨ, ਜਿਨ੍ਹਾਂ ਦਾ ਕੋਈ ਸੁਰਾਗ ਨਹੀ ਮਿਲ ਰਿਹਾ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਫਿਰੋਜ਼ਪੁਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਦਰਜ ਕਰਕੇ ਪੁਲਸ ਵੱਲੋਂ ਦੋਸ਼ੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News