ਮੋਟਰਸਾਈਕਲ ਸਡ਼ਕ ਵਿਚਕਾਰ ਖਡ਼੍ਹੇ ਕੰਟੇਨਰ ਨਾਲ ਟਕਰਾਇਆ

01/23/2019 5:50:29 AM

ਬਨੂਡ਼, (ਗੁਰਪਾਲ)- ਬਨੂਡ਼ ਤੋਂ ਤੇਪਲਾ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ  ਇਕ ਮੋਟਰਸਾਈਕਲ ਸੜਕ ਵਿਚਕਾਰ ਖਡ਼੍ਹੇ ਕੰਟੇਨਰ ਨਾਲ ਟਕਰਾਅ ਗਿਆ। ਹਾਦਸੇ ਵਿਚ ਮੋਟਰਸਾਈਕਲ ਚਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਸ਼ੰਭੂ ਕਲਾਂ ਵਿਖੇ ਕਿਰਾਏ ’ਤੇ ਰਹਿੰਦਾ ਨੌਜਵਾਨ ਦਿਨੇਸ਼ ਕੁਮਾਰ ਮੋਟਰਸਾਈਕਲ ’ਤੇ  ਕੇ ਬਨੂਡ਼ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਪਿੰਡ ਤੇਪਲਾ ਨੇਡ਼ੇ ਬਣ ਰਹੇ ਗੋਦਾਮ ਦੇ ਸਾਹਮਣੇ ਪਹੁੰਚਿਆ ਤਾਂ ਇਹ ਹਾਦਸਾ  ਵਪਰ ਗਿਆ। ਚਾਲਕ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜ਼ਖਮੀ ਨੌਜਵਾਨ  ਨੂੰ 108 ਐਂਬੂਲੈਂਸ ਵਿਚ  ਇਲਾਜ ਲਈ ਭਰਤੀ ਕਰਵਾਇਆ। 
  ਦੱਸਣਯੋਗ ਹੈ ਕਿ ਇਸ ਇਲਾਕੇ ਵਿਚ ਗੋਦਾਮਾਂ ਦੀ ਭਰਮਾਰ ਹੈ।  ਸਾਮਾਨ ਲੈ ਕੇ ਆਉਂਦੇ  ਕੰਟੇਨਰ ਅਕਸਰ ਸੜਕ ਵਿਚਕਾਰ ਖਡ਼੍ਹੇ ਰਹਿੰਦੇ ਹਨ। ਲੋਕ ਪਰੇਸ਼ਾਨ ਹਨ ਪਰ ਸ਼ੰਭੂ ਪੁਲਸ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ।  ਲੋਕਾਂ ਵਿਚ ਪ੍ਰਸ਼ਾਸਨ ਖਿਲਾਫ ਰੋਸ ਹੈ। 


Related News