ਸੈਂਪਲ ਫੇਲ ਆਉਣ ਤੋਂ ਬਾਅਦ 59 ਟੀਨਾਂ ''ਚ ਭਰਿਆ ਖੋਇਆ ਵਿਭਾਗ ਨੇ ਸੁੱਟਵਾਇਆ

12/12/2018 12:49:02 PM

ਅਬੋਹਰ (ਰਹੇਜਾ, ਸੁਨੀਲ) – ਸਿਹਤ ਵਿਭਾਗ ਦੀ ਜ਼ਿਲਾ ਫੂਡ ਸੁਰੱਖਿਆ ਟੀਮ ਨੇ ਬੀਤੇ ਦਿਨੀਂ ਸੈਂਪਲ ਫੇਲ ਆਉਣ ਤੋਂ ਬਾਅਦ ਆਨੰਦ ਨਗਰੀ ਵਿਖੇ ਗੋਦਾਮ 'ਚ ਪਏ ਮਾਲ ਦੀ ਚੈਕਿੰਗ ਕਰਦੇ ਹੋਏ ਗੋਦਾਮ ਸੰਚਾਲਕ ਨੂੰ ਮਾਲ ਨੂੰ ਖੁਰਦ-ਬੁਰਦ ਕਰਨ 'ਤੇ ਪੁਲਸ ਹਵਾਲੇ ਕਰ ਦਿੱਤਾ ਸੀ। ਇਸ ਦੌਰਾਨ ਫੂਡ ਸੁਰੱਖਿਆ ਵਿਭਾਗ ਦੇ ਸਹਾਇਕ ਕਮਿਸ਼ਨਰ ਕੰਵਲਜੀਤ ਅਤੇ ਫੂਡ ਸੁਰੱਖਿਆ ਅਧਿਕਾਰੀ ਗਗਨਦੀਪ ਟੀਮ ਸਣੇ ਗੋਦਾਮ 'ਚ ਪਹੁੰਚ ਗਏ, ਜਿੰਨਾਂ ਨੇ 67 ਖਾਲੀ ਟੀਨਾਂ ਅਤੇ 59 ਟੀਨਾਂ 'ਚ ਪਏ ਖੋਏ ਨੂੰ ਨਗਰ ਕੌਂਸਲ ਅਧਿਕਾਰੀਆਂ ਦੀ ਹਾਜ਼ਰੀ 'ਚ ਨਗਰ ਥਾਣਾ ਨੰਬਰ-1 ਦੀ ਪੁਲਸ ਦੇ ਹਵਾਲੇ ਕਰ ਦਿੱਤਾ। 

ਮਹਿਕਮਾਨਾ ਅਧਿਕਾਰੀਆਂ ਨੇ ਦੱਸਿਆ ਕਿ ਗੋਦਾਮ ਸੰਚਾਲਕ ਮੁਨੀ ਰਾਮ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਕੰਵਲਜੀਤ ਅਤੇ ਗਗਨਦੀਪ ਕੌਰ ਨੇ ਦੱਸਿਆ ਕਿ ਮੁੰਨੀਰਾਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੀਲ ਕੀਤੇ ਗਏ ਮਾਲ 'ਚੋਂ 1300 ਕਿਲੋ ਖੋਇਆ, 40 ਕਿਲੋ ਮਿਲਕ ਕੇਕ ਅਤੇ 10 ਕਿਲੋ ਢੋਢਾ ਗਾਇਬ ਕੀਤਾ ਸੀ, ਜਿਸ ਦੀ ਕੀਮਤ ਕਰੀਬ 2 ਲੱਖ ਰੁਪਏ ਹੈ। ਇਸ ਕਾਰਵਾਈ ਦੌਰਾਨ ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ, ਅਸ਼ਵਿਨੀ ਮਿਗਲਾਨੀ, ਨਗਰ ਥਾਣਾ ਨੰਬਰ 1 ਦੇ ਏ. ਐੱਸ. ਆਈ. ਗੁਰਮੇਲ ਸਿੰਘ ਅਤੇ ਹੋਰ ਟੀਮ ਮੌਜੂਦ ਸੀ। ਪੁਲਸ ਨੇ ਗਗਨਦੀਪ ਕੌਰ ਦੇ ਬਿਆਨਾਂ 'ਤੇ ਮੁੰਨੀਰਾਮ  ਖਿਲਾਫ  ਮਾਮਲਾ ਦਰਜ ਕਰ ਲਿਆ ਹੈ।  


rajwinder kaur

Content Editor

Related News