ਜੈਤੋ ਦੀ ਹਰਲੀਨ ਸ਼ਰਮਾ ਨੂੰ 10ਵੀਂ ''ਚ ਪੰਜਾਬ ਭਰ ਵਿਚੋਂ ਟਾਪ ਕਰਨ ''ਤੇ ਕੀਤਾ ਸਨਮਾਨਿਤ

Wednesday, May 13, 2026 - 04:46 PM (IST)

ਜੈਤੋ ਦੀ ਹਰਲੀਨ ਸ਼ਰਮਾ ਨੂੰ 10ਵੀਂ ''ਚ ਪੰਜਾਬ ਭਰ ਵਿਚੋਂ ਟਾਪ ਕਰਨ ''ਤੇ ਕੀਤਾ ਸਨਮਾਨਿਤ

ਜੈਤੋ (ਰਘੂਨੰਦਨ ਪਰਾਸ਼ਰ) : ਇਲਾਕੇ ਦੀ ਪ੍ਰਸਿੱਧ ਸਿਖਿਆ ਸੰਸਥਾ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਵਿਦਿਆਰਥਣ ਹਰਲੀਨ ਸ਼ਰਮਾ ਪੁੱਤਰੀ ਜਸਵਿੰਦਰ ਕੁਮਾਰ ਸ਼ਰਮਾ ਪਿੰਡ ਚੈਨਾ (ਜੈਤੋ) ਜਿਸ ਨੇ ਪੰਜਾਬ ਸਕੂਲ  ਸਿੱਖਿਆ ਬੋਰਡ ਦੀ 10ਵੀਂ ਜਮਾਤ ਵਿਚੋਂ ਸੂਬੇ ਭਰ ' ਚੋਂ 650  ਅੰਕ ਵਿਚੋਂ 646 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਨਾ ਸਿਰਫ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਬਲਕਿ ਪੂਰੇ ਪੰਜਾਬ ਵਿਚ ਵਾਹ-ਵਾਹ ਖੱਟੀ ਹੈ। ਅੱਜ ਸਕੂਲ ਦੇ ਮੈਦਾਨ ਵਿਚ ਸਰਸਵਤੀ ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਕੁਮਾਰ ਗੋਇਲ, ਪ੍ਰਧਾਨ ਰਾਕੇਸ਼ ਰੋਮਾਨਾ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖਜਾਨਚੀ ਅਨਿਲ ਬਾਂਸਲ, ਸਿੱਖਿਆ ਸਮਿਤੀ ਦੇ ਚੇਅਰਮੈਨ ਸੁਖਵਿੰਦਰ ਗਰਗ, ਸਿੱਖਿਆ ਸਮਿਤੀ ਦੇ ਸਹਿ-ਸਕੱਤਰ ਪੰਕਜ ਸਿੰਗਲਾ, ਡਿਪਟੀ ਮੈਨੇਜਰ ਮੁਕੇਸ਼ ਗੋਇਲ, ਚੇਅਰਮੈਨ ਸਾਲਸੀ ਬੋਰਡ ਪਰਸ਼ੋਤਮ ਸਿੰਗਲਾ, ਸਾਲਸੀ ਬੋਰਡ ਦੇ ਮੈਂਬਰ ਜਿੰਦਰ ਪਾਲ ਬਾਂਸਲ, ਕਿਸ਼ੋਰ ਚੰਦ ਤਾਇਲ, ਮੈਂਬਰਜ  ਸੱਤਪਾਲ ਗਰਗ , ਸੱਤਪਾਲ (ਰਾਮਾਇਣ ਪ੍ਰਚਾਰ ਮੰਡਲ), ਸਾਹਿਲ ਮਿੱਤਲ, ਅਸ਼ੋਕ ਤਾਇਲ, ਸੱਤਪਾਲ ਬਾਂਸਲ, ਦਿਪਾਂਸ਼ੂ ਗੋਇਲ, ਰਿੰਕੂ ਬਾਂਸਲ, ਵਰੁਣ ਲੋਹੀਆ ਅਤੇ ਸੰਜੀਵ ਕੁਮਾਰ ਬਾਂਸਲ  ਪਰਿਵਾਰਿਕ ਮੈਂਬਰਾਂ ਸਮੇਤ ਸ਼ਾਮਿਲ ਹੋਏ। ਵਿਦਿਆਰਥਣ ਨੂੰ ਕਾਰ ਵਿਚ ਬਿਠਾ ਕੇ ਪੂਰੇ ਸ਼ਹਿਰ ਵਿਚ ਰੋਡ ਸ਼ੋਅ ਕੀਤਾ। ਜਿਸ ਵਿੱਚ ਇਲਾਕਾ ਨਿਵਾਸੀਆਂ ਵਲੋਂ ਵੀ ਨਿੱਘਾ  ਸਵਾਗਤ ਕੀਤਾ ਗਿਆ।

ਉਸ ਤੋਂ  ਬਾਅਦ ਹਰਲੀਨ ਸ਼ਰਮਾ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਪੂਰੇ ਸੈਸ਼ਨ ਦੀ ਫੀਸ , ਕਿਤਾਬਾਂ ਅਤੇ ਨਕਦ ਇਨਾਮ (51000) ਦਿੱਤਾ ਗਿਆ। ਮੁੱਖ ਮੰਤਰੀ ਵਲੋਂ 51000 ਨਗਦ ਦੇਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸਕੂਲ ਦੀਆਂ ਹੋਣਹਾਰ ਵਿਦਿਆਰਥਾਂ ਜਿਨ੍ਹਾਂ ਨੇ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਨ੍ਹਾਂ ਨੂੰ 11000, 5100 ਅਤੇ 1100 ਰੁਪਏ ਨਕਦ ਇਨਾਮ ਦਿੱਤੇ ਗਏ। ਸਕੂਲ ਦੀਆਂ ਟੀਚਰਾਂ ਜਿਨ੍ਹਾਂ ਦੇ ਨਤੀਜੇ ਟਾਪ ਰਹੇ ਉਨ੍ਹਾਂ ਨੂੰ ਵੀ 3100 -3100 ਰੁਪਏ ਬਤੌਰ ਇਨਾਮ ਦਿੱਤੇ ਗਏ। ਪ੍ਰਿੰਸੀਪਲ ਕੁਸਮ ਕਾਲੜਾ ਅਤੇ ਉਸਨੂੰ ਪੜਾਉਣ ਵਾਲੇ ਅਧਿਆਪਕ , ਖੇਡ ਕੋਚ ਡੀ. ਪੀ .ਈ. ਸੁਖਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। 


author

Gurminder Singh

Content Editor

Related News