ਐਲਾਂਤੇ ਮਾਲ ''ਚ ਕਾਰਨੀਵਲ ਫੈਸਟੀਵਲ ਦੇ ਡਾਂਸ ਫਲੋਰ ''ਤੇ ਡਿੱਗੀ ਹੈਂਗਿੰਗ ਬਾਲ, 4 ਸਾਲ ਦੀ ਬੱਚੀ ਜ਼ਖਮੀ

Thursday, Dec 26, 2024 - 07:14 AM (IST)

ਐਲਾਂਤੇ ਮਾਲ ''ਚ ਕਾਰਨੀਵਲ ਫੈਸਟੀਵਲ ਦੇ ਡਾਂਸ ਫਲੋਰ ''ਤੇ ਡਿੱਗੀ ਹੈਂਗਿੰਗ ਬਾਲ, 4 ਸਾਲ ਦੀ ਬੱਚੀ ਜ਼ਖਮੀ

ਚੰਡੀਗੜ੍ਹ (ਸੁਸ਼ੀਲ) : ਇੰਡਸਟਰੀਅਲ ਏਰੀਆ ਸਥਿਤ ਐਲਾਂਤੇ ਮਾਲ ’ਚ ਬੁੱਧਵਾਰ ਦੁਪਹਿਰ ਕਾਰਨੀਵਲ ਫੈਸਟੀਵਲ ਦੇ ਡਾਂਸ ਫਲੋਰ 'ਤੇ ਹੈਂਗਿੰਗ ਬਾਲ ਡਿੱਗਣ ਕਾਰਨ ਚਾਰ ਸਾਲ ਦੀ ਇਕ ਬੱਚੀ ਜ਼ਖ਼ਮੀ ਹੋ ਗਈ। ਬੱਚੀ ਦੇ ਸਿਰ ’ਤੇ ਸੱਟ ਲੱਗੀ ਹੈ। ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।

ਸੂਚਨਾ ਮਿਲਦਿਆਂ ਹੀ ਪੀ. ਸੀ. ਆਰ. ਮੌਕੇ ’ਤੇ ਪਹੁੰਚੀ। ਪੀ. ਸੀ. ਆਰ. ਨੇ ਬੱਚੀ ਅਵਨੀ ਨੂੰ ਸੈਕਟਰ-21 ਜੀ. ਐੱਮ. ਸੀ. ਐੱਚ. ’ਚ ਲੈ ਕੇ ਗਈ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਮੱਥੇ ’ਤੇ ਸੱਟ ਲੱਗੀ ਹੈ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰਨ ਤੋਂ ਬਾਅਦ ਮਾਮਲੇ ’ਚ ਡੀ. ਡੀ. ਆਰ. ਦਰਜ ਕੀਤੀ ਹੈ।

ਇਹ ਵੀ ਪੜ੍ਹੋ : ਹਾਈ ਪ੍ਰੋਫਾਈਲ ਹੋਈ ਲੁਧਿਆਣਾ ਦੇ ਮੇਅਰ ਦੀ ਚੋਣ: ਦਿੱਲੀ ਤੱਕ ਪੁੱਜੀ ਗੂੰਜ

ਜਾਣਕਾਰੀ ਮੁਤਾਬਕ ਕ੍ਰਿਸਮਿਸ ਮੌਕੇ ਸੈਕਟਰ-50 ਨਿਵਾਸੀ ਨਵਨੀਤ ਸ਼ਰਮਾ, ਪਤਨੀ ਊਸ਼ਾ ਸ਼ਰਮਾ ਅਤੇ ਉਨ੍ਹਾਂ ਦੀ ਚਾਰ ਸਾਲ ਦੀ ਬੇਟੀ ਅਵਨੀ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਐਲਾਂਤੇ ਮਾਲ ਗਏ ਸਨ। ਐਲਾਂਤੇ ਮਾਲ ’ਚ ਪਾਰਕ ਏਰੀਆ ਵਿਚ ਕਾਰਨੀਵਲ ਫੈਸਟੀਵਲ ਚੱਲ ਰਿਹਾ ਸੀ। ਕਾਰਨੀਵਲ ਵਿਚ ਜਾਣ ਦੀ ਟਿਕਟ 200 ਰੁਪਏ ਪ੍ਰਤੀ ਵਿਅਕਤੀ ਸੀ। ਨਵਨੀਤ ਨੇ ਪਲੇਇੰਗ ਜ਼ੋਨ ਵਿਚ ਐਂਟਰੀ ਲਈ ਅਤੇ 600 ਰੁਪਏ ਦੀਆਂ ਤਿੰਨ ਟਿਕਟਾਂ ਖ਼ਰੀਦੀਆਂ। ਇਸ ਜ਼ੋਨ ਵਿਚ ਡਾਂਸ ਲਈ ਇਕ ਛੋਟਾ ਫਲੋਰ ਬਣਾਇਆ ਹੋਇਆ ਸੀ, ਜਿਸ ਵਿਚ ਹੈਂਗਿੰਗ ਕਲਰਫੁਲ ਗੋਲ ਲਾਈਟਾਂ (ਬਾਲਜ਼) ਲੱਗੀਆਂ ਹੋਈਆਂ ਸਨ। ਬੱਚੀ ਅਵਨੀ ਫਲੋਰ ’ਤੇ ਖੇਡ ਰਹੀ ਸੀ। ਇਸੇ ਦੌਰਾਨ ਹੈਂਗਿੰਗ ਲਾਈਟ (ਬਾਲ) ਅਚਾਨਕ ਡਿੱਗ ਗਈ। ਬਾਲ ਅਵਨੀ ਦੇ ਮੱਥੇ ’ਤੇ ਲੱਗੀ ਅਤੇ ਉਹ ਜ਼ਖਮੀ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News