ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਪੈਸੇ ਚੋਰੀ ਕਰਦਾ ਕਾਬੂ

Friday, Nov 23, 2018 - 01:56 AM (IST)

ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਪੈਸੇ ਚੋਰੀ ਕਰਦਾ ਕਾਬੂ

ਫ਼ਰੀਦਕੋਟ, (ਰਾਜਨ)- ਇੱਥੋਂ ਦੇ ਬਾਜਾਪੱਤੀ ਗੋਲੇਵਾਲਾ ਕਸਬੇ ਵਿਚ ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਪੈਸੇ ਚੋਰੀ ਕਰਨ ਦੇ ਦੋਸ਼ ’ਚ ਸੁਖਵੀਰ ਅਲੀ ਉਰਫ਼ ਸੀਰਾ ਵਾਸੀ ਬਾਜਾਪੱਤੀ ਗੋਲੇਵਾਲਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੌਰ ਸਿੰਘ ਪਾਠੀ ਨੇ ਦੱਸਿਆ ਕਿ ਜਿਸ ਵੇਲੇ ਉਹ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ ਤਾਂ ਉਕਤ ਵਿਅਕਤੀ ਗੋਲਕ ਨੂੰ ਟੇਢਾ ਕਰ ਕੇ ਉਸ ’ਚੋਂ ਪੈਸੇ ਕੱਢ ਕੇ ਆਪਣੀ ਜੇਬ ਵਿਚ ਪਾ ਰਿਹਾ ਸੀ। ਪੁਲਸ ਨੇ ਮੁਲਜ਼ਮ ਕੋਲੋਂ ਗੋਲਕ ’ਚੋਂ ਚੋਰੀ ਕੀਤੇ ਗਏ 1-1 ਰੁਪਏ ਦੇ 25 ਸਿੱਕੇ ਵੀ ਬਰਾਮਦ ਕਰ ਲਏ ਹਨ।


Related News