ਕਰਿਆਨੇ ਦੀ ਦੁਕਾਨ ''ਤੇ ਚੋਰਾਂ ਨੇ ਕੀਤਾ ਹੱਥ ਸਾਫ

Friday, Sep 06, 2019 - 05:38 PM (IST)

ਕਰਿਆਨੇ ਦੀ ਦੁਕਾਨ ''ਤੇ ਚੋਰਾਂ ਨੇ ਕੀਤਾ ਹੱਥ ਸਾਫ

ਮਮਦੋਟ (ਸ਼ਰਮਾ, ਜਸਵੰਤ) - ਕਸਬਾ ਮਮਦੋਟ ਵਿਖੇ ਬਿਜਲੀ ਘਰ ਦੇ ਸਾਹਮਣੇ ਰਹੀਮੇ ਕੇ ਰੋਡ ਵਿਖੇ ਬੀਤੀ ਰਾਤ ਚੋਰਾਂ ਵਲੋਂ 1 ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੈਟਰਾਂ-ਇਨਵੈਰਟਰ ਤੇ ਨਗਦੀ ਚੋਰੀ ਕਰ ਲਏ ਜਾਣ ਦੀ ਸੂਚਨਾ ਮਿਲੀ ਹੈ। ਦੁਕਾਨ ਦੇ ਮਾਲਕ ਸੁਖਦੇਵ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਦੁਕਾਨ ਵਧਾ ਕੇ ਘਰ ਚਲਾ ਗਿਆ ਸੀ। ਸਵੇਰੇ ਸੜਕ ਤੋਂ ਲੰਘਦੇ ਰਾਹਗੀਰਾਂ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਦੁਕਾਨ 'ਤੇ ਜਾ ਕੇ ਉਸ ਨੇ ਦੇਖਿਆ ਕਿ ਚੋਰਾਂ ਨੇ ਸ਼ਟਰ ਨੂੰ ਲੋਹੇ ਦੀ ਰਾੜ ਪਾ ਕੇ ਚੁੱਕਿਆ ਹੈ, ਜਿਸ ਨੂੰ ਖੋਲ੍ਹਣ 'ਤੇ ਪਤਾ ਲੱਗਾ ਕਿ ਚੋਰ ਦੁਕਾਨ 'ਚੋਂ 1 ਇਨਵੈਰਟਰ, 1 ਬੈਟਰਾਂ ਅਤੇ 5000 ਹਜ਼ਾਰ ਰੁਪਏ ਲੈ ਕੇ ਫਰਾਰ ਹੋਏ ਹਨ।

ਚੋਰੀ ਦੀ ਸੂਚਨਾ ਉਸ ਨੇ ਪੁਲਸ ਥਾਣਾ ਮਮਦੋਟ ਦੀ ਪੁਲਸ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪਹੁੰੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਮਮਦੋਟ ਦੇ ਐੱਸ.ਐੱਚ.ਓ. ਜਸਵੰਤ ਸਿੰਘ ਲਾਡੋ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੰਮ ਛੋਟੇ ਮੋਟੇ ਸ਼ਰਾਰਤੀ ਅਨਸਰਾਂ ਜਾਂ ਨਸ਼ੇੜੀਆਂ ਦਾ ਲੱਗਦਾ ਹੈ, ਜਿਨਾਂ ਨੂੰ ਪੁਲਸ ਜਲਦ ਗ੍ਰਿਫਤਾਰ ਕਰ ਲਵੇਗੀ।


author

rajwinder kaur

Content Editor

Related News