ਬੈਂਕ ਖ਼ਾਤੇ ’ਚ ਧੋਖਾਦੇਹੀ ਨਾਲ ਪੈਸੇ ਦਾ ਲੈਣ-ਦੇਣ ਕਰਨ ਵਾਲੇ 3 ਨਾਮਜ਼ਦ

Saturday, Jun 20, 2026 - 11:59 AM (IST)

ਬੈਂਕ ਖ਼ਾਤੇ ’ਚ ਧੋਖਾਦੇਹੀ ਨਾਲ ਪੈਸੇ ਦਾ ਲੈਣ-ਦੇਣ ਕਰਨ ਵਾਲੇ 3 ਨਾਮਜ਼ਦ

ਬਠਿੰਡਾ (ਸੁਖਵਿੰਦਰ) : ਪੁਲਸ ਨੇ ਇਕ ਅਣਪਛਾਤੇ ਵਿਅਕਤੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕਿਸੇ ਹੋਰ ਵਿਅਕਤੀ ਦਾ ਬੈਂਕ ਖ਼ਾਤਾ ਨੰਬਰ ਪ੍ਰਾਪਤ ਕਰਨ ਅਤੇ ਧੋਖਾਦੇਹੀ ਨਾਲ ਪੈਸਿਆਂ ਦੇ ਲੈਣ-ਦੇਣ ਕਰਨ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਵਾਸੀ ਬਠਿੰਡਾ ਨੇ ਸਾਈਬਰ ਕ੍ਰਾਈਮ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਕਿਹਾ ਗਿਆ ਹੈ ਕਿ ਮੁਲਜ਼ਮ ਅਰਸ਼ ਵਾਸੀ ਬੁਰਜ ਗਿੱਲ ਅਤੇ ਰੋਹਿਤ ਠਾਕੁਰ ਵਾਸੀ ਬਠਿੰਡਾ ਨੇ ਇਕ ਅਣਪਛਾਤੇ ਸਾਥੀ ਨਾਲ ਮਿਲ ਕੇ ਧੋਖਾਦੇਹੀ ਨਾਲ ਉਸਦਾ ਬੈਂਕ ਖ਼ਾਤਾ ਨੰਬਰ ਪ੍ਰਾਪਤ ਕੀਤਾ।

ਇਸ ਤੋਂ ਬਾਅਦ ਮੁਲਜ਼ਮ ਨੇ ਕਰੀਬ 40-45 ਦਿਨਾਂ ’ਚ ਕਈ ਵਾਰ ਲੈਣ-ਦੇਣ ਕਰਨ, ਉਸਦੇ ਖ਼ਾਤੇ ’ਚੋਂ ਪੈਸੇ ਜਮ੍ਹਾਂ ਕਰਨ ਅਤੇ ਕੱਢਵਾਉਣ ਲਈ ਉਸਦੇ ਖ਼ਾਤੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਉਸਦੇ ਖ਼ਾਤੇ ਦੀ ਵਰਤੋਂ ਕਰ ਕੇ ਧੋਖਾਦੇਹੀ ਵਾਲੇ ਲੈਣ-ਦੇਣ ਕੀਤੇ ਹਨ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News