ਢਾਈ ਸੌ ਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਦੋ ਸਮੱਗਲਰ ਕਾਬੂ, ਪਾਕਿਸਤਾਨ ਕੁਨੈਕਸ਼ਨ ਦਾ ਸ਼ੱਕ

Tuesday, Jun 09, 2026 - 08:52 PM (IST)

ਢਾਈ ਸੌ ਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਦੋ ਸਮੱਗਲਰ ਕਾਬੂ, ਪਾਕਿਸਤਾਨ ਕੁਨੈਕਸ਼ਨ ਦਾ ਸ਼ੱਕ

ਬਠਿੰਡਾ (ਵਿਜੇ ਵਰਮਾ)-ਬਠਿੰਡਾ ਦੇ ਸੀ. ਆਈ. ਏ. ਸਟਾਫ ਨੇ ਥਾਣਾ ਨੇਹੀਆਂਵਾਲਾ ਖੇਤਰ ’ਚ ਕਾਰਵਾਈ ਕਰਦਿਆਂ ਦੋ ਕਥਿਤ ਨਸ਼ਾ ਸਮੱਗਲਰਾਂ ਨੂੰ ਢਾਈ ਸੌ ਗ੍ਰਾਮ ਤੋਂ ਵੱਧ ਹੈਰੋਇਨ ਸਣੇ ਗ੍ਰਿਫਤਾਰ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਇਸ ਖੇਪ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਣ ਦੇ ਸੰਕੇਤ ਮਿਲੇ ਹਨ, ਜਿਸ ਕਾਰਨ ਜਾਂਚ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਗੰਗਾ ਅਬਲੂ ਅਤੇ ਜਗਵੀਰ ਸਿੰਘ ਵਾਸੀ ਜੈਤੋ, ਜ਼ਿਲਾ ਫਰੀਦਕੋਟ ਵਜੋਂ ਹੋਈ ਹੈ। ਦੋਵਾਂ ਖਿਲਾਫ ਥਾਣਾ ਨੇਹੀਆਂਵਾਲਾ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਆਈ. ਏ. ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੋਨਿਆਣਾ ਮੰਡੀ ਦੇ ਇਕ ਘਰ ’ਚ ਨਸ਼ੇ ਦੀ ਵੱਡੀ ਖੇਪ ਲੁਕਾ ਕੇ ਰੱਖੀ ਗਈ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਰੇਡ ਕਰ ਕੇ ਇਕ ਕੱਪੜੇ ਦੀ ਥੈਲੀ ’ਚੋਂ 250 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ।

ਮਾਮਲੇ ਦਾ ਸਭ ਤੋਂ ਅਹਿਮ ਪਹਿਲੂ ਉਹ ਕੱਪੜੇ ਦੀ ਥੈਲੀ ਹੈ, ਜਿਸ ’ਚੋਂ ਹੈਰੋਇਨ ਬਰਾਮਦ ਹੋਈ। ਜਿਸ ’ਤੇ ਨੀਲੀ ਸਿਆਹੀ ਨਾਲ ਕੁਝ ਲਿਖਤ ਅਤੇ ‘999’ ਨੰਬਰ ਦਰਜ ਹੈ। ਜਾਂਚ ਏਜੰਸੀਆਂ ਇਸ ਨੂੰ ਕਿਸੇ ਕੋਡ ਜਾਂ ਪਛਾਣ ਨਿਸ਼ਾਨ ਵਜੋਂ ਦੇਖ ਰਹੀਆਂ ਹਨ। ਮੁੱਢਲੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਥੈਲੀ ਪਾਕਿਸਤਾਨੀ ਮੂਲ ਦੀ ਹੋ ਸਕਦੀ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਨੇ ਇਹ ਖੇਪ ਫਿਰੋਜ਼ਪੁਰ ਇਲਾਕੇ ਤੋਂ ਹਾਸਲ ਕੀਤੀ ਸੀ। ਇਸ ਖੁਲਾਸੇ ਤੋਂ ਬਾਅਦ ਪੁਲਸ ਦਾ ਧਿਆਨ ਉਨ੍ਹਾਂ ਸਮੱਗਲਿੰਗ ਨੈੱਟਵਰਕਾਂ ਵੱਲ ਕੇਂਦਰਿਤ ਹੋ ਗਿਆ ਹੈ, ਜੋ ਸਰਹੱਦ ਪਾਰ ਤੋਂ ਆਉਣ ਵਾਲੇ ਨਸ਼ੇ ਦੀ ਸਪਲਾਈ ਚੇਨ ਨਾਲ ਜੁੜੇ ਹੋ ਸਕਦੇ ਹਨ।

ਜੇਕਰ ਪਾਕਿਸਤਾਨ ਕੁਨੈਕਸ਼ਨ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਮਾਮਲਾ ਸਿਰਫ ਨਸ਼ਾ ਸਮੱਗਲਿੰਗ ਤਕ ਸੀਮਿਤ ਨਹੀਂ ਰਹੇਗਾ, ਸਗੋਂ ਸਰਹੱਦ ਪਾਰ ਚੱਲ ਰਹੇ ਨੈੱਟਵਰਕ ਦੀ ਜਾਂਚ ਦਾ ਵੀ ਅਹਿਮ ਹਿੱਸਾ ਬਣ ਸਕਦਾ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News