ਮੌਤ ਦੀ ਛੱਤ ਹੇਠਾਂ ਪੜ੍ਹਨ ਨੂੰ ਮਜ਼ਬੂਰ ਹੋ ਰਹੇ ਸਰਕਾਰੀ ਸਕੂਲ ਦੇ ਬੱਚੇ

07/05/2019 12:43:36 PM

ਸੰਦੌੜ (ਰਿਖੀ) - ਸੰਦੌੜ ਦੇ ਨੇੜਲੇ ਪਿੰਡ ਦਸੌਂਦਾ ਸਿੰਘ ਵਾਲੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ਼ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਬੱਚਿਆਂ ਨੂੰ ਪੜ੍ਹਨ ਦੇ ਸਮੇਂ ਇਸ ਦੇ ਡਿੱਗ ਜਾਣ ਦਾ ਡਰ ਹੈ। ਜਾਣਕਾਰੀ ਅਨੁਸਾਰ ਪਿੰਡ ਦਸੌਂਦਾ ਸਿੰਘ ਵਾਲੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ਼ ਵਿਖੇ 1967 ਦੇ ਕਮਰੇ ਬਣੇ ਹੋਏ ਹਨ, ਜਿਨ੍ਹਾਂ ਦੀਆਂ ਛੱਤਾਂ ਖਰਾਬ ਹਨ। ਮੀਂਹ ਦੇ ਸਮੇਂ ਛੱਤਾਂ 'ਚ ਪਾਣੀ ਭਰ ਜਾਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਕਿ ਮੌਤ ਦੀ ਛੱਤ ਹੇਠ ਸਾਡੇ ਦੇਸ਼ ਦਾ ਭਵਿੱਖ ਪੜ੍ਹ ਰਿਹਾ ਹੈ। ਪੱਤਰਕਾਰਾਂ ਵਲੋਂ ਅੱਜ ਅਚਾਨਕ ਜਦੋਂ ਇਸ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਖਾਸਤਾ ਹਾਲਤ ਕਮਰਿਆਂ 'ਚ ਪੜ੍ਹ ਰਹੇ ਬੱਚਿਆਂ ਦੇ ਚੇਹਰਿਆਂ 'ਤੇ ਮੌਤ ਦਾ ਖੌਫ ਸਾਫ ਨਜ਼ਰ ਆਇਆ।

PunjabKesari

6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਪੜ੍ਹ ਰਹੇ ਬੱਚਿਆਂ ਨੇ ਪੱਤਰਕਾਰਾਂ ਕੋਲ ਆਪਣਾ ਦੁੱਖ ਰੋਦਿਆਂ ਕਿਹਾ ਕਿ ਸਾਡੇ ਸਕੂਲ 'ਚ ਪੜ੍ਹਾਈ ਬਹੁਤ ਵਧੀਆ ਹੋ ਰਹੀ ਹੈ ਅਤੇ ਅਸੀਂ ਅਗੇ ਹੋਰ ਪੜ੍ਹਨਾ ਚੁਹਿੰਦੇ ਹਾਂ ਪਰ ਸਕੂਲ ਦੇ ਕਮਰੇ ਦੀ ਛੱਤ ਖਰਾਬ ਹੋਣ ਕਾਰਨ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਛੱਡ ਡਿੱਗਣ ਦੇ ਡਰ ਕਾਰਨ  ਅਸੀਂ ਸਕੂਲ ਆਉਂਣ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਾਰਨ ਸਾਡਾ ਭਵਿੱਖ ਖਰਾਬ ਹੋ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਸਕੂਲ ਦੀ ਇਮਾਰਤ ਦਾ ਨਿਰਮਾਣ ਕਰਨ ਦੀ ਪੁਰਜੋਰ ਮੰਗ ਕੀਤੀ ਹੈ।


rajwinder kaur

Content Editor

Related News