ਐੱਸ.ਡੀ. ਐੱਮ. ਨੇ ਦਿੱਤੇ ਆਦੇਸ਼, ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ''ਤੇ ਹੋਵੇਗਾ ਪਰਚਾ

10/16/2019 4:42:24 PM

ਬਾਘਾਪੁਰਾਣਾ (ਰਾਕੇਸ਼)— ਪੰਜਾਬ ਸਰਕਾਰ ਦੀਆਂ ਪਰਾਲੀ ਨੂੰ ਨਾ ਸਾੜਨ ਖਿਲਾਫ ਵਿਭਾਗਾਂ ਨੂੰ ਦਿੱਤੀਆਂ ਹਦਾਇਤਾਂ ਤੋਂ ਬਾਅਦ ਪ੍ਰਸਾਸ਼ਨ ਪੂਰੀ ਤਰ੍ਹਾਂ ਸਖਤ ਹੋ ਗਿਆ ਹੈ ਅਤੇ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਨੂੰਨੀ ਸ਼ਿਕੰਜਾ ਕੱਸਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆ ਗਈਆਂ ਹਨ, ਜਿਸ ਤਹਿਤ ਪ੍ਰਸਾਸ਼ਨ ਵਲੋਂ ਹਲਕੇ ਦੇ ਪਿੰਡਾਂ ਲਈ 5 ਟੀਮਾਂ ਬਣਾ ਕੇ ਵਿਸ਼ੇਸ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਅਤੇ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਹੋਕਾ ਦਿੱਤਾ ਜਾਵੇਗਾ, ਜਿਨ੍ਹਾਂ 'ਚ ਰਮੇਸ਼ ਕੁਮਾਰ ਤਹਿਲਦਾਰ, ਸੁਖਚਰਨ ਸਿੰਘ ਚੰਨੀ ਨਾਇਬ ਤਹਿਸੀਲਦਾਰ, ਅਮਿਤ ਕੁਮਾਰ ਬੀ.ਡੀ.ਪੀ.ਓ. ਖੇਤੀਬਾੜੀ ਅਫਸਰ ਜਰਨੈਲ ਸਿੰਘ ਅਤੇ ਧਰਮਵੀਰ ਸਿੰਘ ਸ਼ਾਮਲ ਸਨ।

ਇਸ ਸਬੰਧ ਵਿਚ ਐੱਸ.ਡੀ.ਐੱਮ. ਸਵਰਨਜੀਤ ਕੌਰ ਨੇ ਟੀਮਾਂ ਦੇ ਅਧਿਕਾਰੀਆਂ ਪੰਚਾਇਤ ਅਫਸਰਾਂ ਨਾਲ ਮੀਟਿੰਗ ਕਰਕੇ ਕਿਹਾ ਕਿ ਝੋਨੇ ਦੀ ਕਟਾਈ ਲਈ ਵਰਤੀਆਂ ਜਾਣ ਵਾਲੀਆਂ ਕੰਬਾਇਨਾਂ ਤੇ ਐੱਸ.ਐੱਮ.ਐੱਸ. ਲਗਨਾ ਅਤੀ ਜ਼ਰੂਰੀ ਹੈ ਜਿੰਨਾਂ ਤੇ ਨਹੀ ਲੱਗਾ ਉਹ ਪੁਲਸ ਵਲੋਂ ਜ਼ਬਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਕਟਾਈ ਪਿਛੋਂ ਚੱਲਣ ਵਾਲੇ ਰੀਪਰਾਂ ਤੇ ਪ੍ਰਬੰਧੀ ਲਾ ਦਿੱਤੀ ਗਈ ਹੈ, ਕਿਉਂਕਿ ਪੂਰੇ ਦੇਸ਼ ਅੰਦਰ ਅਦਾਲਤ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਤੀ ਵਲੋਂ ਧੂੰਏ ਨਾਲ ਪ੍ਰਦੂਸ਼ਣ ਫਲਾਉਣ ਵਾਲਿਆਂ ਕਿਸਾਨਾਂ ਖਿਲਾਫ ਪੁਲਸ ਕੇਸ ਦਰਜ ਕਰਨ ਦਾ ਐਲਾਨ ਹੋ ਚੁੱਕਾ ਹੈ। ਇਸ ਲਈ ਪ੍ਰਸਾਸ਼ਨ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕਰੇਗਾ। ਇਸ ਲਈ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰੇ। ਐੱਸ.ਡੀ.ਐੱਮ. ਨੇ ਕਿਹਾ ਕਿ ਸੈਟਲਾਈਟ ਸਿਸਟਮ ਰਾਹੀਂ ਜਿਸ ਖੇਤ 'ਚ ਚੋਰੀ ਅੱਗ ਲੱਗੇਗੀ ਉਸ ਬਾਰੇ ਤੁਰੰਤ ਰਿਪੋਰਟ ਸਰਕਾਰ ਅਤੇ ਪ੍ਰਦੂਸ਼ਣ ਬੋਰਡ ਨੂੰ ਮਿਲ ਜਾਣੀ ਹੈ।


Shyna

Content Editor

Related News