ਹੁਣ ਪੰਜਾਬ ''ਚ ਆਉਣ -ਜਾਣ ਵਾਲੇ ਯਾਤਰੀਆਂ ਲਈ ਜ਼ਰੂਰੀ ਹੋਵੇਗੀ ਈ-ਰਜਿਸਟ੍ਰੇਸ਼ਨ

Wednesday, Jul 08, 2020 - 05:11 PM (IST)

ਹੁਣ ਪੰਜਾਬ ''ਚ ਆਉਣ -ਜਾਣ ਵਾਲੇ ਯਾਤਰੀਆਂ ਲਈ ਜ਼ਰੂਰੀ ਹੋਵੇਗੀ ਈ-ਰਜਿਸਟ੍ਰੇਸ਼ਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਪੰਜਾਬ ਸਰਕਾਰ ਵਲੋਂ ਜਾਰੀ ਅਪੀਲਾਂ ਤਹਿਤ ਰਾਜਬਚਨ ਸਿੰਘ ਸੰਧੂ ਐੱਸ.ਐੱਸ.ਪੀ. ਸ਼੍ਰੀ ਮੁਕਤਸਰ ਸਾਹਿਬ  ਵੱਲੋਂ ਅਲੱਗ-ਅਲੱਗ ਪੁਲਿਸ ਟੀਮਾਂ ਬਣਾ ਕੇ ਕਰੋਨਾ ਵਾਇਰਸ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਅੱਜ ਐੱਸ.ਐੱਸ.ਪੀ. ਵਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰ ਜਾਂ ਪੰਜਾਬ ਤੋਂ ਬਾਹਰ ਜਾਣ ਲੱਗਿਆ ਈ-ਰਜਿਸ਼ਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ ਤਾਂ ਜੋ ਪੰਜਾਬ ਤੋਂ ਬਾਹਰ ਜਾਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਰੱਖੀ ਜਾ ਸਕੇ ਅਤੇ ਕੋਰੋਨਾ ਵਾਇਰਸ ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ: ਦਾਜ ਲਈ ਪਤੀ ਨੇ ਪਤਨੀ ਨੂੰ ਬਣਾ ਕੇ ਰੱਖਿਆ 'ਜਾਨਵਰ', ਕੀਤਾ ਗੈਰਕੁਦਰਤੀ ਸੰਭੋਗ

ਉਨ੍ਹਾਂ ਕਿਹਾ ਕਿ ਈ-ਰਜਿਸਟ੍ਰੇਸ਼ਨ ਲਈ ਆਪਣੇ ਮੋਬਾਇਲ ਅੰਦਰ ਕੋਵਾ ਐਪ ਨੂੰ ਡਾਊਨਲੋਡ ਕਰਕੇ ਆਪਣੇ ਮੋਬਾਇਲ ਨੰਬਰ ਨੂੰ ਇਸ ਐਪ 'ਤੇ ਰਜਿਸਟਰ ਕਰੋ ਅਤੇ ਈ-ਰਜਿਸਟ੍ਰੇਸ਼ਨ ਦਾ ਫਾਰਮ ਭਰੋ। ਉਨ੍ਹਾਂ ਕਿਹਾ ਕਿ ਇਸ ਫਾਰਮ ਦਾ ਪ੍ਰਿੰਟ ਕੱਢ ਕੇ ਵਹੀਕਲ ਦੇ ਅਗਲੇ ਸ਼ੀਸ਼ੇ ਤੇ ਰੱਖੋ ਅਤੇ ਨਾਕੇ ਉਪਰ ਸੁਰੱਖਿਅਤ ਕਰਮਚਾਰੀ ਨੂੰ ਪਾਸ ਦਿਖਾਉ ਜੋ ਤੁਹਾਡੇ ਪਾਸ ਨੂੰ ਸੁਰੱਖਿਆ ਕਰਮਚਾਰੀਆਂ ਸਕੈਨ ਕਰਕੇ ਤੁਹਾਨੂੰ ਯਾਤਰਾ ਕਰਨ ਦੀ ਆਗਿਆ ਦੇਣਗੇ। ਉਨ੍ਹਾਂ ਕਿਹਾ ਕਿ ਜੇ ਸ਼ਰਦਾ ਹੋਵੇ ਤਾਂ ਪੰਜਾਬ ਤੋਂ ਬਾਹਰ ਨਾ ਜਾਇਆ ਜਾਵੇ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਯਾਤਰਾ ਕਰਕੇ ਵਾਪਸ ਆਉਂਦੇ ਹੋ ਤਾਂ ਆਪਣੇ ਆਪ ਨੂੰ ਘਰ 'ਚ ਇਕਾਂਤਵਾਂਸ ਕਰੋ ਅਤੇ ਆਪਣੇ ਪਰਿਵਾਰ ਤੋਂ ਦੂਰੀ ਬਣਾ ਕੇ ਰੱਖੋ। ਉਨ੍ਹਾਂ ਕਿਹਾ ਕਿ ਆਪਣਾ ਰੋਜ਼ਾਨਾ ਘਰ 'ਚ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਚੈੱਕਅਪ ਕਰਵਾਇਆ ਜਾਵੇ। ਉਨ੍ਹਾ ਕਿਹਾ ਕਿ ਜਿੰਨ੍ਹਾਂ ਯਾਤਰੀਆਂ ਨੇ ਰਜਿਸਟਰਡ ਨਹੀਂ ਕੀਤਾ ਉਨ੍ਹਾਂ ਨੂੰ ਸਰਹੱਦੀ ਚੌਂਕੀ 'ਤੇ ਆਪਣੇ ਵਾਹਨਾਂ ਤੋਂ ਉਤਰ ਕੇ ਈ-ਰਜਿਸਟ੍ਰੇਸ਼ਨ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤ ਕੇ ਹੀ ਇਸ ਕੋਰੋਨਾ ਵਾਇਰਸ ਬਿਮਾਰੀ ਤੋਂ ਆਪਾਂ ਫਤਿਹ ਪਾ ਸਕਦੇ ਹਾਂ। ਲੋੜ ਪੈਣ 'ਤੇ ਕੋਵਿਡ ਹੈਲਪ ਲਾਈਨ ਨੰਬਰ 104, ਐਬੂਲੈਂਸ ਲਈ 108 ਅਤੇ ਪੁਲਸ ਵਿਭਾਗ ਨਾਲ ਸੰਪਰਕ ਕਰਨ ਲਈ 112 ਡਾਇਲ ਕੀਤਾ ਜਾਵੇ।

ਇਹ ਵੀ ਪੜ੍ਹੋ:  ਕੁਵੈਤ ਤੋਂ ਵਤਨ ਪਰਤੇ 162 ਭਾਰਤੀਆਂ ਨੇ ਰੋ-ਰੋ ਸੁਣਾਇਆ ਦੁਖੜਾ


author

Shyna

Content Editor

Related News