ਭੇਦਭਰੇ ਹਾਲਾਤ ''ਚ ਭਾਖੜਾ ਨਹਿਰ ''ਚੋਂ ਮਿਲੀ ਕੁੜੀ ਦੀ ਲਾਸ਼, ਸਰੀਰ ''ਤੇ ਮਿਲੇ ਸੱਟਾਂ ਦੇ ਨਿਸ਼ਾਨ

08/28/2022 2:24:03 PM

ਪਟਿਆਲਾ (ਕੰਬੋਜ਼) : ਪਟਿਆਲਾ 'ਚ ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿੱਚੋਂ ਇਕ ਕੁੜੀ ਦੀ ਲਾਸ਼ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਗੋਤਾਖੋਰਾਂ ਦੀ ਟੀਮ ਨੇ ਲਾਸ਼ ਨੂੰ ਬਾਹਰ ਕੱਢਿਆ। ਅੰਦਾਜੇ ਮੁਤਾਬਕ ਮ੍ਰਿਤਕ ਕੁੜੀ ਦੀ ਉਮਰ 28 ਤੋਂ 30 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਸਰੀਰ ਉੱਪਰ ਕੁੱਟਮਾਰ ਦੇ ਨਿਸ਼ਾਨ ਵੀ ਹਨ ਅਤੇ ਲਾਸ਼ ਇਕ ਰਾਤ ਪੁਰਾਣੀ ਦੱਸੀ ਜਾ ਰਹੀ ਹੈ। ਫਿਲਹਾਲ ਕੁੜੀ ਦੀ ਪਛਾਣ ਨਹੀਂ ਹੋਈ। 

ਇਹ ਵੀ ਪੜ੍ਹੋ- CM ਮਾਨ ਦੀ ਜਲੰਧਰ ਫੇਰੀ ਤੋਂ ਪਹਿਲਾਂ BMC ਚੌਂਕ ’ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਅਲਰਟ ’ਤੇ ਪੁਲਸ

ਗੋਤਾਖੋਰਾਂ ਵਲੋਂ ਸੂਚਨਾ ਦਿੱਤੇ ਜਾਣ 'ਤੇ ਪੁਲਸ ਨੇ ਮੌਕੇ 'ਤੇ ਆ ਕੇ ਉਸ ਜਗ੍ਹਾ ਦਾ ਜਾਇਜ਼ਾ ਲੈ ਕੇ ਲਾਸ਼ ਆਪਣੇ ਕਬਜ਼ੇ 'ਚ ਲੈ ਲਈ ਹੈ ਅਤੇ ਨੇ 72 ਘੰਟਿਆਂ ਲਈ ਮੌਰਚਰੀ ਘਰ ਵਿਚ ਰਖਵਾ ਦਿੱਤੀ ਹੈ। ਗੋਤਾਖੋਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸਾਡੇ ਗੋਤਾਖੋਰ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਭਾਖੜਾ ਨਹਿਰ ਦੇ ਉੱਪਰ ਮੌਜੂਦ ਸੀ। ਜਿਸ ਦੌਰਾਨ ਉਨ੍ਹਾਂ ਭਾਖੜਾ ਨਹਿਰ 'ਚ ਕੁੜੀ ਦੀ ਲਾਸ਼ ਨੂੰ ਦੇਖਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਸਾਨੂੰ ਲਗਾ ਕਿ ਕਿਸੇ ਸਰਦਾਰ ਵਿਅਕਤੀ ਦੀ ਲਾਸ਼ ਹੈ ਪਰ ਜਦੋਂ ਲਾਸ਼ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਕੁੜੀ ਹੈ। ਬਾਹਰ ਕੱਢਣ ਤੋਂ ਪਹਿਲਾਂ ਹੀ ਕੁੜੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਕੁੜੀ ਦੇ ਸਰੀਰ 'ਤੇ ਕੁੱਝ ਨਿਸ਼ਾਨ ਵੀ ਹਨ। ਇਸ ਸੰਬੰਧੀ ਗੱਲ ਕਰਦਿਆਂ ਮਾਡਲ ਟਾਊਨ ਚੌਂਕੀ ਦੇ ਏ.ਐੱਸ.ਆਈ. ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਤਾਖੋਰਾਂ ਵਲੋਂ ਸੂਚਨਾ ਮਿਲੀ ਸੀ ਕਿ ਭਾਖੜਾ ਨਹਿਰ 'ਚੋਂ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੇ ਆਧਾਰ 'ਤੇ ਉਨ੍ਹਾਂ ਤੇ ਆ ਕੇ ਜਾਇਜ਼ਾ ਲਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News