ਸ਼ਹਿਰ ਦੇ ਸੀਵਰੇਜ ਸਿਸਟਮ ਲਈ 20 ਕੋਰੜ ਤੋਂ ਵੱਧ ਖਰਚਾ ਕੀਤਾ ਜਾਵੇਗਾ : ਰਾਜਾ ਵੜਿੰਗ

09/23/2019 2:56:10 PM

ਗਿੱਦੜਬਾਹਾ (ਚਾਵਲਾ) - 60 ਸਾਲ ਪੁਰਾਣੇ ਸੀਵਰੇਜ ਸਿਸਟਮ ਨੂੰ ਸੁਧਾਰਨ ਕਰਨ ਲਈ ਗਿੱਦੜਬਾਹਾ 'ਚ 20 ਕਰੋੜ ਤੋਂ ਵਧ ਰੁਪਏ ਖਰਚ ਕੀਤੇ ਜਾ ਰਹੇ ਹਨ। ਸੀਵਰੇਜ ਦੀ ਸਫਾਈ ਲਈ ਦੋ ਮਸ਼ੀਨਾਂ ਨਗਰ ਕੌਂਸਲ ਕੋਲ ਪੁੱਜ ਰਹੀਆਂ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਦੀ ਕਪਾਹ ਮੰਡੀ ਵਿਖੇ ਨਵੀ ਸਬਜ਼ੀ ਮੰਡੀ ਦੇ ਉਦਘਾਟਨੀ ਸਮਾਰੋਹ ਦੌਰਾਨ ਕੀਤਾ। ਰਾਜਾ ਵੜਿੰਗ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸ਼ਹਿਰ 'ਚ ਸੀਵਰੇਜ ਸਿਸਟਮ ਦੇ ਸੁਧਾਰ ਲਈ ਪ੍ਰਸ਼ਾਸਨ ਵਲੋਂ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ। 10 ਕਿ.ਮੀ ਲੰਬੀ ਸੀਵਰੇਜ ਪਾਈਪ ਪਾਈ ਜਾ ਰਹੀ ਹੈ। ਸੀਵਰੇਜ ਸਿਸਟਮ ਲਈ ਪੰਜਾਬ ਸਰਾਕਰ ਵਲੋਂ 20 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਰਾਜਾ ਵੜਿੰਗ ਨੇ ਸੀਵਰੇਜ ਦੇ ਮੁੱਦੇ 'ਤੇ ਅਕਾਲੀ ਦਲ ਨੂੰ ਘੇਰਦਿਆ ਕਿਹਾ ਕਿ ਅਕਾਲੀ ਦਲ ਨੇ ਪਿਛਲੇ 10 ਸਾਲਾ 'ਚ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ।

PunjabKesari

ਦੱਸ ਦੇਈਏ ਕਿ ਰਾਜਾ ਵੜਿੰਗ ਨੇ ਮਲੋਟ ਰੋਡ 'ਤੇ ਸਥਿਤ ਕਪਾਹ ਮੰਡੀ ਵਿਖੇ ਬਣੀ ਨਵੀਂ ਹੋਲਸੇਲ ਤੇ ਪਰਚੂਨ ਸਬਜ਼ੀ ਮੰਡੀ ਦਾ ਉਦਘਾਟਨ ਕੀਤਾ ਅਤੇ ਸਥਾਨਕ ਕੈਨਾਲ ਗੈਸਟ ਹਾਊਸ 'ਚ ਸੰਗਤ ਦਰਸ਼ਨ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਐੱਸ.ਡੀ.ਐੱਮ. ਓਮ ਪਕਾਸ਼, ਪ੍ਰਿਤਪਾਲ ਸਿੰਘ ਸੈਕਟਰੀ ਮੰਡੀ ਬੋਰਡ, ਐੱਸ. ਡੀ. ਓ. ਮੰਡੀ ਬੋਰਡ ਬਲਦੇਵ ਸਿੰਘ, ਦੀਪਕ ਗਰਗ ਸ਼ਹਿਰੀ ਪ੍ਰਧਾਲ ਬਿੰਟਾ ਅਰੋੜਾ ਕੌਸਲਰ, ਬਿੱਟੂ ਐੱਮ. ਸੀ., ਚਰਨਜੀਤ ਢਿੱਲੋ, ਰਾਜਾ ਰੁਖਾਲਾ ਦੋਹੇ ਪ੍ਰਧਾਨ ਟਰੱਕ ਯੂਨੀਅਨ ਆਦਿ ਹਾਜ਼ਰ ਸਨ।


rajwinder kaur

Content Editor

Related News