ਜਨਰਲ ਮੈਨੇਜਰ ਆਸ਼ੂਤੋਸ਼ ਵੱਲੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਜੰਮੂਤਵੀ-ਪਠਾਨਕੋਟ ਕੈਂਟ ਰੇਲਵੇ ਸੈਕਸ਼ਨ ਦਾ ਨਿਰੀਖਣ

Saturday, Mar 05, 2022 - 07:45 PM (IST)

ਜਨਰਲ ਮੈਨੇਜਰ ਆਸ਼ੂਤੋਸ਼ ਵੱਲੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਜੰਮੂਤਵੀ-ਪਠਾਨਕੋਟ ਕੈਂਟ ਰੇਲਵੇ ਸੈਕਸ਼ਨ ਦਾ ਨਿਰੀਖਣ

ਜੈਤੋ (ਰਘੁਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਸ਼ਨੀਵਾਰ ਨੂੰ ਹੈੱਡਕੁਆਰਟਰ ਦੇ ਅਧਿਕਾਰੀਆਂ, ਡਵੀਜ਼ਨਲ ਰੇਲਵੇ ਮੈਨੇਜਰ ਫ਼ਿਰੋਜ਼ਪੁਰ ਸ਼੍ਰੀਮਤੀ ਸੀਮਾ ਸ਼ਰਮਾ ਅਤੇ ਹੋਰ ਅਧਿਕਾਰੀਆਂ ਨਾਲ ਡਵੀਜ਼ਨ ਦੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਜੰਮੂਤਵੀ-ਪਠਾਨਕੋਟ ਛਾਉਣੀ ਸੈਕਸ਼ਨ 'ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ, ਜੰਮੂਤਵੀ ਸਮੇਤ ਹੋਰ ਸਟੇਸ਼ਨਾਂ ਅਤੇ ਪ੍ਰਗਤੀਸ਼ੀਲ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲੈਂਦੇ ਹੋਏ ਸਮੀਖਿਆ ਕੀਤੀ ਅਤੇ ਨਿਰਧਾਰਿਤ ਸਮਾਂ ਸੀਮਾ 'ਤੇ ਨਿਰਧਾਰਤ ਮਾਪਦੰਡਾਂ ਦੇ ਅਧਾਰ 'ਤੇ ਇਨ੍ਹਾਂ ਸਾਰੇ ਕੰਮਾਂ ਨੂੰ ਪੂਰਾ ਕਰਨ ਦੀ ਉਮੀਦ ਕੀਤੀ। ਜਨਰਲ ਮੈਨੇਜਰ ਉੱਤਰੀ ਰੇਲਵੇ ਆਸ਼ੂਤੋਸ਼ ਗੰਗਲ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਸਟੇਸ਼ਨ 'ਤੇ ਉਪਲਬਧ ਯਾਤਰੀ ਸੁਵਿਧਾਵਾਂ ਜਿਵੇਂ ਵੇਟਿੰਗ ਰੂਮ, ਰਿਫਰੈਸ਼ਮੈਂਟ ਰੂਮ, ਬੁਕਿੰਗ ਆਫਿਸ, ਸਰਕੂਲੇਟਿੰਗ ਏਰੀਆ, ਲਿਫਟ, ਐਸਕੇਲੇਟਰ ਆਦਿ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਇਥੇ ਆਟੋਮੈਟਿਕ ਕੋਚ ਵਾਸ਼ਿੰਗ ਪਲਾਂਟ, ਪਿਟ ਲਾਈਨਾਂ, ਬਾਇਓ ਟਾਇਲਟ ਲੈਬ ਅਤੇ ਯਾਰਡ ਦੇ ਵਿਸਤਾਰ ਕਾਰਜਾਂ ਦਾ ਵਿਸਥਾਰਪੂਰਵਕ ਨਿਰੀਖਣ ਕੀਤਾ।

ਇਹ ਵੀ ਪੜ੍ਹੋ : MBBS ਦੀ ਪੜ੍ਹਾਈ ਲਈ ਯੂਕ੍ਰੇਨ ਗਈ ਸਾਵਨੀ ਪੁੱਜੀ ਘਰ, ਕਿਹਾ- ਹਾਲਾਤ ਠੀਕ ਹੋਣ 'ਤੇ ਮੁੜ ਜਾਵੇਗੀ ਵਾਪਸ

ਜਨਰਲ ਮੈਨੇਜਰ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਚੱਕਰਖਵਾਲ ਸੈਕਸ਼ਨ ਵਿਚਕਾਰ ਪੁਲ ਨੰਬਰ 186 ਦੇ ਗਰਡਰ ਦੇ ਨਾਲ-ਨਾਲ ਇਸ ਦੀਆਂ ਸਾਰੀਆਂ ਸੁਰੱਖਿਆ ਫਿਟਿੰਗਾਂ ਅਤੇ ਰੱਖ-ਰਖਾਅ ਆਦਿ ਦਾ ਮੁਆਇਨਾ ਕੀਤਾ ਅਤੇ ਚੱਕਰਖਵਾਲ-ਊਧਮਪੁਰ ਸੈਕਸ਼ਨ ਵਿਚਕਾਰ ਲੱਗਭਗ 3 ਕਿਲੋਮੀਟਰ ਲੰਬੀ ਸੁਰੰਗ ਦਾ ਨਿਰੀਖਣ ਕੀਤਾ। ਉਨ੍ਹਾਂ ਮਨਵਾਲ ਸਟੇਸ਼ਨ 'ਤੇ ਯਾਤਰੀ ਸਹੂਲਤਾਂ ਅਤੇ ਸਟਾਫ਼ ਕੁਆਰਟਰਾਂ ਦਾ ਨਿਰੀਖਣ ਕੀਤਾ ਅਤੇ ਇਸ ਦੀ ਗੁਣਵੱਤਾ ਨੂੰ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮਨਵਾਲ ਸਟੇਸ਼ਨ (ਲੌਂਗ ਵੇਲਡ ਰੇਲ) ਦੇ ਯਾਰਡ ਵਿੱਚ ਪੁਆਇੰਟਾਂ ਅਤੇ ਕਰਾਸਿੰਗਾਂ ਦਾ ਨਿਰੀਖਣ ਕੀਤਾ ਅਤੇ ਗੈਂਗ ਦੇ ਸਟਾਫ ਨਾਲ ਗੱਲਬਾਤ ਕੀਤੀ ਤੇ ਇਸ ਖੇਤਰ ਦੇ ਹਾਲਾਤ ਬਾਰੇ ਉਨ੍ਹਾਂ ਦੀ ਫੀਡਬੈਕ ਲਈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਪੰਜ ਸਾਲ ਬਾਅਦ ਜ਼ਮਾਨਤ ’ਤੇ ਆਏ ਵਿਅਕਤੀ ਦਾ ਸ਼ਰੇ ਬਾਜ਼ਾਰ ਗੋਲ਼ੀਆਂ ਮਾਰ ਕੇ ਕਤਲ

ਜਨਰਲ ਮੈਨੇਜਰ ਨੇ ਜੰਮੂਤਵੀ ਰੇਲਵੇ ਸਟੇਸ਼ਨ 'ਤੇ ਯਾਤਰੀ ਸੁਵਿਧਾਵਾਂ ਜਿਵੇਂ ਵੇਟਿੰਗ ਰੂਮ, ਰਿਫਰੈਸ਼ਮੈਂਟ ਰੂਮ, ਪਾਰਸਲ ਪ੍ਰਬੰਧਨ ਸਿਸਟਮ, ਸਰਕੂਲੇਟਿੰਗ ਏਰੀਆ ਅਤੇ ਚਾਈਲਡ ਹੈਲਪ ਡੈਸਕ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਸਟੇਸ਼ਨ 'ਤੇ 560 ਕਿਲੋਵਾਟ ਸੋਲਰ ਪਲਾਂਟ, ਕਰੂ ਬੁਕਿੰਗ ਲਾਬੀ, ਗਾਰਡਜ਼, ਲੋਕੋਪਾਇਲਟ ਅਤੇ ਹੋਰ ਰਨਿੰਗ ਸਟਾਫ ਦੀ ਸਹੂਲਤ ਲਈ ਰਨਿੰਗ ਰੂਮ ਦਾ ਨਿਰੀਖਣ ਕੀਤਾ। ਸਾਂਬਾ-ਹੀਰਾਨਗਰ ਸੈਕਸ਼ਨ ਦੇ ਵਿਚਕਾਰ 120 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਟਰਾਇਲ ਦੇ ਨਿਰੀਖਣ ਦੌਰਾਨ ਉਨ੍ਹਾਂ ਪਾਇਆ ਕਿ ਸਟਾਫ ਦੇ ਰੱਖ-ਰਖਾਅ ਕਾਰਨ ਇਹ ਸੈਕਸ਼ਨ ਨਿਰਵਿਘਨ ਅਤੇ ਆਰਾਮਦਾਇਕ ਹੈ। ਉਨ੍ਹਾਂ ਮੇਨਟੀਨੈਂਸ ਟੀਮ ਨੂੰ ਨਕਦ ਇਨਾਮ ਦੇ ਕੇ ਹੌਸਲਾ-ਅਫਜ਼ਾਈ ਕੀਤੀ।

ਇਹ ਵੀ ਪੜ੍ਹੋ : ਭਾਰਤੀਆਂ ਦੀ ਮਦਦ ਲਈ ਪੋਲੈਂਡ ਪਹੁੰਚੇ ਸੰਸਦ ਮੈਂਬਰ ਗੁਰਜੀਤ ਔਜਲਾ, ਵਿਦਿਆਰਥੀਆਂ ਤੋਂ ਜਾਣੇ ਯੂਕ੍ਰੇਨ ਦੇ ਹਾਲਾਤ

ਜਨਰਲ ਮੈਨੇਜਰ ਨੇ ਸੁਜਾਨਪੁਰ ਟ੍ਰੈਕਸ਼ਨ ਸਬ-ਸਟੇਸ਼ਨ ਦਾ ਨਿਰੀਖਣ ਕਰਨ ਦੇ ਨਾਲ-ਨਾਲ ਇੱਥੇ ਪੌਦੇ ਲਗਾਉਣ ਦਾ ਕੰਮ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸੁਜਾਨਪੁਰ ਰੇਲਵੇ ਸਟੇਸ਼ਨ 'ਤੇ ਸਿਗਨਲ ਅਤੇ ਟੈਲੀਕਮਿਊਨੀਕੇਸ਼ਨ ਲਈ ਵਰਤੇ ਜਾਣ ਵਾਲੇ ਉਪਕਰਨਾਂ, ਟਰੈਕਾਂ ਦੀ ਸਹੀ ਸਾਂਭ-ਸੰਭਾਲ ਲਈ ਵੱਖ-ਵੱਖ ਟ੍ਰੈਕ ਮਸ਼ੀਨਾਂ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਕੰਮਕਾਜ ਅਤੇ ਰੱਖ-ਰਖਾਅ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਛੰਨ ਅਰੋਰੀਆਂ-ਕਠੂਆ ਸੈਕਸ਼ਨ ਦੇ ਵਿਚਕਾਰ ਲੈਵਲ ਕਰਾਸਿੰਗ ਗੇਟ ਨੰਬਰ 18 ਅਤੇ 24 ਦੇ ਕੰਮਕਾਜ ਦੀ ਜਾਂਚ ਕੀਤੀ ਅਤੇ ਗੇਟਮੈਨਾਂ ਨੂੰ ਨਕਦ ਇਨਾਮ ਦਿੱਤੇ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਪਰਤਿਆ ਖੇੜੀ ਕਲਾਂ ਦਾ ਵਿਦਿਆਰਥੀ, ਪੰਜਾਬ ਸਰਕਾਰ ’ਤੇ ਦਿਖਾਈ ਨਾਰਾਜ਼ਗੀ

ਜਨਰਲ ਮੈਨੇਜਰ ਦੀ ਟੀਮ ਨੇ ਪਠਾਨਕੋਟ ਕੈਂਟ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਦੀਆਂ ਸਹੂਲਤਾਂ ਦੇ ਨਾਲ-ਨਾਲ ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲਿਆ ਤੇ ਸੀ.ਸੀ.ਟੀ.ਵੀ. ਅਤੇ ਪਾਰਸਲ ਦਫਤਰ ਦਾ ਨਿਰੀਖਣ ਕੀਤਾ। ਉਨ੍ਹਾਂ ਇੱਥੇ ਸਟਾਫ਼, ਯੂਨੀਅਨ ਅਤੇ ਐਸੋਸੀਏਸ਼ਨ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਸੁਣੇ ਤੇ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ। ਸ਼੍ਰੀਮਤੀ ਸ਼ਿਖਾ ਗੰਗਲ, ਪ੍ਰਧਾਨ, ਉੱਤਰੀ ਰੇਲਵੇ ਮਹਿਲਾ ਭਲਾਈ ਸੰਸਥਾ ਨੇ ਗਾਰਡ ਅਤੇ ਲੋਕੋਪਾਇਲਟ ਰਨਿੰਗ ਰੂਮ, ਫਿਰੋਜ਼ਪੁਰ ਨੇੜੇ ਹਰਬਲ ਗਾਰਡਨ ਦਾ ਉਦਘਾਟਨ ਕੀਤਾ। ਫ਼ਿਰੋਜ਼ਪੁਰ ਭਾਰਤੀ ਰੇਲਵੇ ਦੇ ਸਭ ਤੋਂ ਵੱਡੇ ਡਵੀਜ਼ਨਾਂ 'ਚੋਂ ਇੱਕ ਹੈ। ਇਸ ਦੇ ਇਲਾਕੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੱਕ ਫੈਲੇ ਹੋਏ ਹਨ।


author

Anuradha

Content Editor

Related News