ਗੈਸ ਸਿਲੰਡਰ ਫਟਣ ਨਾਲ ਕਮਰੇ ਦੀ ਡਿੱਗੀ ਛੱਤ, ਲੜਕੀ ਨੇ ਭੱਜ ਕੇ ਬਚਾਈ ਜਾਨ

Wednesday, Feb 01, 2023 - 11:05 PM (IST)

ਗੈਸ ਸਿਲੰਡਰ ਫਟਣ ਨਾਲ ਕਮਰੇ ਦੀ ਡਿੱਗੀ ਛੱਤ, ਲੜਕੀ ਨੇ ਭੱਜ ਕੇ ਬਚਾਈ ਜਾਨ

ਬਾਘਾਪੁਰਾਣਾ (ਅਜੇ ਅਗਰਵਾਲ) : ਮੋਗਾ ਰੋਡ 'ਤੇ ਸਥਿਤ ਬਾਬਾ ਜੀਵਨ ਸਿੰਘ ਨਗਰ ਵਿਖੇ ਇਕ ਘਰ 'ਚ ਗੈਸ ਸਿਲੰਡਰ ਫਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਰ 'ਚ ਰਹਿ ਰਹੇ ਕਿਰਾਏਦਾਰ ਰਾਜੂ ਦੀ ਪਤਨੀ ਮੰਜੂ ਨੇ ਦੱਸਿਆ ਕਿ ਕਰੀਬ 6 ਵਜੇ ਮੇਰੀ ਲੜਕੀ ਖਾਣਾ ਬਣਾਉਣ ਲੱਗੀ ਤਾਂ ਜਦੋਂ ਉਸ ਨੇ ਮਾਚਿਸ ਦੀ ਤੀਲ ਬਾਲ਼ੀ ਤਾਂ ਇਕਦਮ ਸਿਲੰਡਰ ਨੂੰ ਅੱਗ ਲੱਗ ਗਈ। ਲੜਕੀ ਨੇ ਭੱਜ ਕੇ ਜਾਨ ਬਚਾਈ, ਜਿਸ ਦੇ ਮਾਮੂਲੀ ਸੱਟਾਂ ਲੱਗੀਆਂ। ਸਿਲੰਡਰ ਫਟਣ ਨਾਲ ਕਮਰੇ ਦੀ ਛੱਤ ਡਿੱਗ ਪਈ ਤੇ ਜ਼ਬਰਦਸਤ ਧਮਾਕਾ ਹੋਇਆ, ਜੋ ਇਨ੍ਹਾਂ ਜ਼ਬਰਦਸਤ ਸੀ ਕਿ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਈ।

ਇਹ ਵੀ ਪੜ੍ਹੋ : ਬਜਟ ’ਚ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੇ ਮੁੱਦਿਆਂ ਨੂੰ ਵੀ ਨਹੀਂ ਛੂਹਿਆ ਗਿਆ : ਡਾ. ਅਮਰ ਸਿੰਘ

PunjabKesari

ਕਮਰੇ ਦਾ ਸਾਰਾ ਮਲਬਾ ਖਿੱਲਰ ਗਿਆ ਪਰ ਜਾਨੀ ਨੁਕਸਾਨ ਹੋਣੋਂ ਬਚ ਗਿਆ। ਕਮਰੇ ਵਿੱਚ ਪਏ ਸਾਮਾਨ ਨੂੰ ਅੱਗ ਲੱਗ ਗਈ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਆਸ-ਪਾਸ ਦੇ ਲੋਕਾਂ ਦਾ ਭਾਰੀ ਨੁਕਸਾਨ ਹੋ ਜਾਣਾ ਸੀ।

ਨਹੀਂ ਪਹੁੰਚੀ ਫਾਇਰ ਬ੍ਰਿਗੇਡ

ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਜਦੋਂ ਗੈਸ ਸਿਲੰਡਰ ਫਟਿਆ ਤਾਂ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਸਹਾਇਤਾ ਲੈਣ ਲਈ ਉਨ੍ਹਾਂ ਨੂੰ ਫੋਨ ਕੀਤਾ ਪਰ ਫਾਇਰ ਬ੍ਰਿਗੇਡ ਨਹੀਂ ਪਹੁੰਚੀ, ਜਿਸ ਦਾ ਲੋਕਾਂ ਵਿੱਚ ਭਾਰੀ ਰੋਸ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News