ਫਰਨੀਚਰ ਦੇ ਗੋਦਾਮ ''ਚ ਲੱਗੀ ਅੱਗ, 1 ਖਿਲਾਫ ਮਾਮਲਾ ਦਰਜ

12/16/2018 5:04:42 PM

ਸੁਨਾਮ, ਊਧਮ ਸਿੰੰਘ ਵਾਲਾ (ਬਾਂਸਲ) - ਸਿਟੀ ਰੋਡ 'ਤੇ ਇਕ ਫਰਨੀਚਰ ਦੇ ਗੋਦਾਮ 'ਚ ਅੱਗ ਲੱਗਣ ਨਾਲ ਹੋਏ ਨੁਕਸਾਨ ਕਾਰਨ ਸਥਾਨਕ ਸ਼ਹਿਰੀ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਅਮਿਤ ਗਰਗ ਸਿਟੀ ਰੋਡ ਨਿਵਾਸੀ ਨੇ ਮਾਮਲਾ ਦਰਜ ਕਰਵਾਇਆ ਸੀ ਕਿ ਉਨ੍ਹਾਂ ਦਾ ਸਿਟੀ ਰੋਡ 'ਤੇ ਫਰਨੀਚਰ ਦਾ ਸ਼ੋਅਰੂਮ ਹੈ। ਉਨ੍ਹਾਂ ਨੇ ਆਪਣੇ ਘਰ ਤੋਂ ਥੋੜ੍ਹੀ ਜਿਹੀ ਦੂਰੀ 'ਤੇ ਇਕ ਗੋਦਾਮ ਲਿਆ ਹੋਇਆ ਹੈ, ਜਿਥੇ ਫਰਨੀਚਰ ਤਿਆਰ ਕੀਤਾ ਜਾਂਦਾ ਹੈ ਅਤੇ ਸੋਫੇ ਤਿਆਰ ਕਰਨ ਲਈ ਫੋਮ ਅਤੇ ਲਕੜੀ ਸਟੋਕ ਕੀਤੀ ਜਾਂਦੀ ਹੈ। 

ਉਸ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਇਕ ਫਰਨੀਚਰ ਦਾ ਸ਼ੋਅਰੂਮ ਵੀ ਹੈ, ਜਿਸ ਦਾ ਮਾਲਕ ਉਸ ਨਾਲ ਹਮੇਸ਼ਾ ਲੜਾਈ-ਝਗੜਾ ਕਰਦਾ ਰਹਿੰਦਾ ਸੀ। 12 ਦਸੰਬਰ ਦੀ ਰਾਤ 8 ਵਜੇ ਜਦ ਉਹ ਆਪਣੇ ਗੋਦਾਮ ਨੂੰ ਤਾਲਾ ਲਾ ਕੇ ਘਰ ਚਲਾ ਗਿਆ ਸੀ ਤਾਂ ਰਾਤ ਨੂੰ ਫੋਨ ਆਇਆ ਕਿ ਉਸ ਦੇ ਗੋਦਾਮ 'ਚ ਅੱਗ ਲੱਗ ਗਈ ਹੈ। ਗੋਦਾਮ 'ਚ ਪਏ ਫੋਮ ਅਤੇ ਲੱਕੜ ਸੜ ਕੇ ਸੁਆਹ ਹੋ ਗਏ ਹਨ।ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਹਿਤੇਸ਼ ਕਾਂਸਲ ਨੇ ਉਸ ਦਾ ਨੁਕਸਾਨ ਕਰਨ ਲਈ ਜਾਣ-ਬੁਝ ਕੇ ਅੱਗ ਲਗਾਈ ਹੈ। ਪੁਲਸ ਨੇ ਅਮਿਤ ਗਰਗ ਦੇ ਬਿਆਨਾਂ 'ਤੇ ਹਿਤੇਸ਼ ਕਾਂਸਲ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


rajwinder kaur

Content Editor

Related News