ਨਾਬਾਲਿਗਾ ਨੂੰ ਭਜਾ ਲਿਜਾਣ ਦੇ ਮਾਮਲੇ ’ਚ ਨੌਜਵਾਨ ਖਿਲਾਫ ਮਾਮਲਾ ਦਰਜ

Saturday, Jul 18, 2026 - 01:52 PM (IST)

ਨਾਬਾਲਿਗਾ ਨੂੰ ਭਜਾ ਲਿਜਾਣ ਦੇ ਮਾਮਲੇ ’ਚ ਨੌਜਵਾਨ ਖਿਲਾਫ ਮਾਮਲਾ ਦਰਜ

ਸਮਾਣਾ (ਦਰਦ, ਅਸ਼ੋਕ) : ਨੇੜਲੇ ਪਿੰਡ ਦੀ ਇਕ 17 ਸਾਲਾ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾ ਲਿਜਾਣ ਦੇ ਮਾਮਲੇ ’ਚ ਗਾਜੇਵਾਸ ਪੁਲਸ ਨੇ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਚੌਕੀ ਇੰਚਾਰਜ ਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 7 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਉਸ ਦੀ ਲੜਕੀ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਉਸ ਦੀ ਕਾਫੀ ਭਾਲ ਉਪਰੰਤ ਨਾ ਮਿਲਣ ’ਤੇ 16 ਜੁਲਾਈ ਨੂੰ ਗਾਜੇਵਾਸ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਲੜਕੀ ਜਾਂਦਿਆਂ ਸੋਨੇ ਦਾ ਗਹਿਣਾ ਅਤੇ ਕੱਪੜੇ ਵੀ ਆਪਣੇ ਨਾਲ ਲੈ ਗਈ ਹੈ।

ਅਧਿਕਾਰੀ ਅਨੁਸਾਰ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਉਹ ਹੋਰ ਤਕਨੀਕੀ ਸਾਧਨਾਂ ਰਾਹੀਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


author

Gurminder Singh

Content Editor

Related News