ਕੈਨੇਡਾ 'ਚ ਪੀਆਰ ਦਿਵਾਉਣ ਦੀ ਸਾਜ਼ਿਸ਼ ਰਚ ਕੇ ਠੱਗੇ 29 ਲੱਖ ਰੁਪਏ
Wednesday, Jul 05, 2023 - 06:02 PM (IST)

ਲੁਧਿਆਣਾ- ਵਿਦੇਸ਼ ਜਾਣ ਲਈ ਕੰਟਰੈਕਟ ਮੈਰਿਜ 'ਚ ਧੋਖਾਧੜੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲੇ 'ਚ ਥਾਣਾ ਸਦਰ ਜਗਰਾਉਂ ਦੀ ਪੁਲਸ ਨੇ ਜਗਦੀਪ ਸਿੰਘ ਵਾਸੀ ਕੋਕੇ ਕਲਾਂ ਨੂੰ ਕੈਨੇਡਾ ਦੀ ਪੀ.ਆਰ ਨਾ ਦੇਣ ਅਤੇ ਧੋਖਾਧੜੀ ਕਰਕੇ 29 ਲੱਖ ਰੁਪਏ ਦੇ ਦੋਸ਼ 'ਚ ਉਸ ਦੀ ਪਤਨੀ ਵੀਰਪਾਲ ਕੌਰ ਅਤੇ ਸਹੁਰਾ ਬਲਜਿੰਦਰ ਸਿੰਘ ਜ਼ਿਲ੍ਹਾ ਮੋਗਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਵੀਰਪਾਲ ਕੌਰ ਕੈਨੇਡਾ ਵਿੱਚ ਹੈ ਅਤੇ ਪੁਲਸ ਨੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਨੋਟਿਸ ਭੇਜਿਆ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਵੀਰਪਾਲ ਕੌਰ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ 'ਚ ਜਗਦੀਪ ਸਿੰਘ ਦੇ ਪਿਤਾ ਹਰਨੇਰ ਸਿੰਘ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪਿਆ ਛਰਾਟੇਦਾਰ ਮੀਂਹ, ਸ੍ਰੀ ਦਰਬਾਰ ਸਾਹਿਬ ਦਾ ਦੇਖੋ ਮਨਮੋਹਕ ਨਜ਼ਾਰਾ
ਇਹ ਸ਼ਿਕਾਇਤ ਹਰਨੇਕ ਸਿੰਘ ਨੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਨੂੰ ਦਿੱਤੀ, ਜਿਸ ਦੀ ਜਾਂਚ ਡੀਐੱਸਪੀ ਵੱਲੋਂ ਕੀਤੀ ਗਈ ਸੀ, ਜਿਸ 'ਚ ਦੋਸ਼ ਸਹੀ ਪਾਏ ਜਾਣ ਮਗਰੋਂ ਐੱਸਐੱਸਪੀ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਹਰਨੇਕ ਸਿੰਘ ਨੇ ਪੁਲਸ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਵੀਰਪਾਲ ਕੌਰ ਨੇ ਆਈਲੈਟਸ ਦੀ ਪ੍ਰੀਖਿਆ ਚੰਗੇ ਬੈਂਡ ਨਾਲ ਪਾਸ ਕੀਤੀ ਸੀ। ਵਿਚੋਲੇ ਅਵਤਾਰ ਸਿੰਘ ਰਾਹੀਂ ਵੀਰਪਾਲ ਕੌਰ ਅਤੇ ਜਗਦੀਪ ਸਿੰਘ ਦੀ ਕੰਟਰੈਕਟ ਮੈਰਿਜ ਕਰਵਾਈ ਗਈ ਸੀ। ਇਕਰਾਰਨਾਮੇ 'ਚ ਲਿਖਿਆ ਗਿਆ ਸੀ ਕਿ ਵੀਰਪਾਲ ਕੌਰ ਦੀ ਕੈਨੇਡਾ 'ਚ ਪੜ੍ਹਾਈ ਦਾ ਸਾਰਾ ਖਰਚਾ ਜਗਦੀਪ ਸਿੰਘ ਦੇ ਪਿਤਾ ਹਰਨੇਕ ਸਿੰਘ ਚੁੱਕਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਵੱਢਿਆ, ਵਾਰਦਾਤ ਤੋਂ ਪਹਿਲਾਂ ਬਣਾਈ ਵੀਡੀਓ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।