ਡਿਸ਼ ਰਿਚਾਰਜ ਦੇ ਚੱਕਰ ’ਚ ਗੁਆਏ 3.90 ਲੱਖ ਰੁਪਏ
Tuesday, Apr 29, 2025 - 12:33 PM (IST)

ਚੰਡੀਗੜ੍ਹ (ਸੁਸ਼ੀਲ) : ਡਿਸ਼ ਰਿਚਾਰਜ ਕਰਨ ਲਈ ਵਿਅਕਤੀ ਨੂੰ ਗੂਗਲ ਤੋਂ ਨੰਬਰ ਲੈਣਾ ਮਹਿੰਗਾ ਹੈ ਗਿਆ। ਪੀੜਤ ਨੇ ਜਦੋਂ ਰਿਚਾਰਜ ਲਈ ਕਿਊ. ਆਰ. ਕੋਡ ਸਕੈਨ ਕੀਤਾ ਤਾਂ ਉਸ ਦੇ ਖ਼ਾਤੇ ’ਚੋਂ 3.90 ਲੱਖ ਕੱਢ ਲਏ ਗਏ। ਕੁੱਝ ਮਿੰਟਾਂ ਬਾਅਦ ਮੈਸੇਜ ਦੇਖ ਕੇ ਸੈਕਟਰ-40 ਵਾਸੀ ਓਮ ਪ੍ਰਕਾਸ਼ ਹੈਰਾਨ ਹੋ ਗਏ। ਉਨ੍ਹਾਂ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਜਾਂਚ ਕਰ ਕੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਓਮ ਪ੍ਰਕਾਸ਼ ਨੇ ਦੱਸਿਆ ਕਿ ਟੀ. ਵੀ. ਦੀ ਸਕ੍ਰੀਨ ’ਤੇ 149 ਰੁਪਏ ’ਚ ਡਿਸ਼ ਰਿਚਾਰਜ ਕਰਨ ਦਾ ਮੈਸੇਜ ਆਇਆ। ਇਸ ਲਈ ਗੂਗਲ ਪੇਅ ਨੰਬਰ ਸਰਚ ਕੀਤਾ। ਨੰਬਰ ਮਿਲਣ ਤੋਂ ਬਾਅਦ ਰਿਚਾਰਜ ਕਰ ਦਿੱਤਾ। ਇਸ ਤੋਂ ਬਾਅਦ ਗੂਗਲ ਪੇਅ ਰਾਹੀਂ ਤਿੰਨ ਲੱਖ 90 ਹਜ਼ਾਰ ਰੁਪਏ ਕੱਢ ਲਏ ਗਏ। ਪੈਸੇ ਕੱਢਣ ਦਾ ਮੈਸੇਜ ਦੇਖ ਕੇ ਬੈਂਕ ਨੂੰ ਫੋਨ ਕਰ ਕੇ ਖ਼ਾਤਾ ਬੰਦ ਕਰਵਾਇਆ।