ਸ਼ੇਅਰ ਮਾਰਕੀਟ ''ਚ ਇਨਵੈਸਟ ਕਰਨ ਦਾ ਝਾਂਸਾ ਦੇ ਕੇ ਮਾਰ ਲਈ 22 ਲੱਖ ਦੀ ਠੱਗੀ ਮਾਮਲਾ ਦਰਜ
Sunday, Jan 19, 2025 - 04:06 AM (IST)
ਲੁਧਿਆਣਾ (ਰਾਜ)- ਸਾਈਬਰ ਅਪਰਾਧੀਆਂ ਦੀ ਅੱਤ ਜਾਰੀ ਹੈ। ਠੱਗ ਲੋਕਾਂ ਨੂੰ ਝਾਂਸੇ ’ਚ ਲੈ ਕੇ ਲਗਾਤਾਰ ਠੱਗੀ ਦੀਆਂ ਵਾਰਦਾਤਾਂ ਕਰ ਰਹੇ ਹਨ। ਅਜਿਹਾ ਇਕ ਹੋਰ ਕੇਸ ਸਾਹਮਣੇ ਆਇਆ ਹੈ, ਜਿਸ ’ਚ ਸਾਈਬਰ ਅਪਰਾਧੀਆਂ ਨੇ ਸੈਨੇਟਰੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਸ਼ੇਅਰ ਮਾਰਕੀਟ ’ਚ ਇਨਵੈਸਟ ਕਰ ਕੇ ਜ਼ਿਆਦਾ ਮੁਨਾਫਾ ਦਿਵਾਉਣ ਦਾ ਝਾਂਸਾ ਦੇ ਕੇ 22.18 ਲੱਖ ਰੁਪਏ ਠੱਗ ਲਏ। ਠੱਗੀ ਦਾ ਪਤਾ ਲੱਗਣ ’ਤੇ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਨੇ ਬਲਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਸ ਸ਼ਿਕਾਇਤ ’ਚ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਦੁੱਗਰੀ ਦਾ ਰਹਿਣ ਵਾਲਾ ਹੈ ਅਤੇ ਸੈਨੇਟਰੀ ਦਾ ਕਾਰੋਬਾਰ ਕਰਦਾ ਹੈ। ਕੁਝ ਮਹੀਨੇ ਪਹਿਲਾਂ ਉਸ ਨੇ ਇਕ ਫੇਸਬੁੱਕ ’ਤੇ ਇਸ਼ਤਿਹਾਰ ਦੇਖਿਆ ਸੀ, ਜਿਸ ਵਿਚ ਸ਼ੇਅਰ ਮਾਰਕੀਟ ’ਚ ਇਨਵੈਸਟ ਕਰ ਕੇ ਜ਼ਿਆਦਾ ਮੁਨਾਫਾ ਕਮਾਉਣ ਦਾ ਲਿਖਿਆ ਹੋਇਆ ਸੀ।
ਇਹ ਵੀ ਪੜ੍ਹੋ- ਸੇਵਾਦਾਰ ਨੂੰ ਪੈ ਗਿਆ ਦੌਰਾ, ਗੁਰੂਘਰ ਵਿਖੇ ਪਾਣੀ ਦੇ ਟੱਬ 'ਚ ਡੁੱਬਣ ਕਾਰਨ ਹੋ ਗਈ ਮੌਤ
ਉਸ ਇਸ਼ਤਿਹਾਰ ’ਤੇ ਕਲਿੱਕ ਕੀਤਾ ਤਾਂ ਉਹ ਆਪਣੇ ਆਪ ‘ਆਈ.ਈ.ਐੱਫ. ਗ੍ਰੋ ਟੂਗੈਦਰ–99’ ਵ੍ਹਟਸਐਪ ਗਰੁੱਪ ’ਚ ਐਡ ਹੋ ਗਿਆ। ਫਿਰ ਉਸ ਨੂੰ ਕਿਸੇ ਹੋਰ ਵ੍ਹਟਸਐਪ ਨੰਬਰ ਤੋਂ ਮੈਸੇਜ ਆਉਣੇ ਸ਼ੁਰੂ ਹੋ ਗਏ, ਜੋ ਕਿ ਸ਼ੇਅਰ ਮਾਰਕੀਟ ’ਚ ਇਨਵੈਸਟ ਕਰ ਕੇ ਜ਼ਿਆਦਾ ਮੁਨਾਫਾ ਕਮਾਉਣ ਸਬੰਧੀ ਸੀ।
ਇਸ ਤੋਂ ਬਾਅਦ ਉਸ ਨੰਬਰ ’ਤੇ ਆਈ.ਈ.ਐੱਫ. ਐਪ ਦਾ ਲਿੰਕ ਭੇਜ ਕੇ ਡਾਊਨਲੋਡ ਕਰਨ ਲਈ ਕਿਹਾ ਗਿਆ ਤੇ ਉਸ ਨੇ ਐਪ ਡਾਊਨਲੋਡ ਕਰ ਲਈ। ਇਸ ਤੋਂ ਬਾਅਦ ਐਪ ਜ਼ਰੀਏ ਉਹ ਸ਼ੇਅਰ ਮਾਰਕੀਟ ’ਚ ਪੈਸੇ ਇਨਵੈਸਟ ਕਰਨ ਲੱਗਾ। ਉਸ ਨੇ ਮੁਲਜ਼ਮਾਂ ਵਲੋਂ ਦਿੱਤੇ ਹੋਏ ਵੱਖ-ਵੱਖ ਖਾਤਾ ਨੰਬਰਾਂ ’ਤੇ ਵੱਖ-ਵੱਖ ਸਮਿਆਂ ’ਤੇ ਕੁੱਲ 22 ਲੱਖ 18 ਹਜ਼ਾਰ 103 ਰੁਪਏ ਇਨਵੈਸਟ ਕਰ ਦਿੱਤੇ।
ਜਦੋਂ ਉਸ ਨੇ ਮੁਲਜ਼ਮਾਂ ਦੇ ਨੰਬਰਾਂ ’ਤੇ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਮੁਲਜ਼ਮਾਂ ਵਲੋਂ ਨੰਬਰ ਬੰਦ ਕਰ ਦਿੱਤੇ ਗਏ ਅਤੇ ਐਪ ਵੀ ਬੰਦ ਕਰ ਦਿੱਤੀ ਸੀ। ਫਿਰ ਉਸ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ ਬੱਚੇ ਦੀਆਂ ਨਿਕਲ ਗਈਆਂ ਚੀਕਾਂ, ਸੁਣ ਬਾਹਰ ਆਈ ਮਾਂ ਨੇ ਵੀ ਹਾਲ ਦੇਖ ਛੱਡੇ ਹੱਥ-ਪੈਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e