ਟੈਲੀਗ੍ਰਾਮ ਰਾਹੀਂ ਆਨਲਾਈਨ ਫਰਾਡ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, ਇਨ੍ਹਾਂ ਚੀਜ਼ਾਂ ਨਾਲ 4 ਲੋਕਾਂ ਨੂੰ ਕੀਤਾ ਕਾਬੂ
Thursday, Aug 31, 2023 - 05:07 PM (IST)

ਜ਼ੀਰਕਪੁਰ (ਮੇਸ਼ੀ)- ਮੁਹਾਲੀ ਦੇ ਐੱਸ. ਐੱਸ. ਪੀ. ਡਾ. ਸੰਦੀਪ ਕੁਮਾਰ ਗਰਗ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਸ਼ੈ ਕੁਮਾਰ ਪੁੱਤਰ ਰਵਿੰਦਰ ਸ਼ਰਮਾ ਵਾਸੀ ਬਲਟਾਣਾ, ਜ਼ੀਰਕਪੁਰ ਨਾਲ ਕੁੱਝ ਵਿਅਕਤੀ ਵੱਲੋਂ ਆਨਲਾਈਨ ਇੰਨਵੈਸਟ ਕਰਨ ਦੇ ਨਾਮ 46,049 ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਜਿਸ ਦੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਹੋਰ ਵੀ ਭੋਲੇ-ਭਾਲੇ ਲੋਕਾਂ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 243 ਮਿਤੀ 23.08.2023 ਦੇ ਅਧਾਰ 'ਤੇ ਐਫ਼.ਆਈ.ਆਰ 406,420,120ਬੀ 66(ਡੀ) ਆਈ.ਟੀ.ਐਕਟ 2000, ਥਾਣਾ ਜ਼ੀਕਰਪੁਰ 'ਚ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ
ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਹਰਿੰਦਰ ਸਿੰਘ ਮਾਨ, ਕਪਤਾਨ ਪੁਲਸ (ਟ੍ਰੈਫਿਕ) ਦੀ ਨਿਗਰਾਨੀ ਹੇਠ ਇੰਸ. ਅਮਨਜੋਤ ਕੋਰ ਸੰਧੂ, ਇੰਚਾਰਜ, ਸਾਈਬਰ ਸੈਲ੍ਹ, ਮੋਹਾਲੀ ਦੀ ਟੀਮ ਵੱਲੋਂ ਮੁਕੱਦਮੇ ਦੀ ਅਗਲੇਰੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਮੁਕੱਦਮੇ ਦੀ ਤਫ਼ਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ 'ਚ ਨਿਮਨ ਲਿਖ਼ਤ ਅਨੁਸਾਰ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਅਹਿਮ ਸਫ਼ਲਤਾ ਹਾਸਲ ਕੀਤੀ ਗਈ ਹੈ। ਐੱਸ. ਐੱਸ. ਪੀ. ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਨੀਸ਼ਾ ਚੋਹਾਨ ਪੁੱਤਰੀ ਜਸਪਾਲ ਸਿੰਘ, ਰੀਸ਼ਵ ਚੋਹਾਨ ਪੁਤਰ ਜਸਪਾਲ ਸਿੰਘ, ਵਾਸੀਆਨ ਪਿੰਡ ਕੁਤਬਪੁਰ, ਥਾਣਾ ਸਰਸਾਬਾਦ, ਜ਼ਿਲ੍ਹਾ ਸਹਾਰਨਪੁਰ, ਯੂ.ਪੀ. ਮਿਲਨ ਪੁਤਰ ਜੋਹਰ, ਵਾਸੀ ਪਿੰਡ ਬੇਜੋਵਾਲ, ਥਾਣਾ ਬੇਹਟ, ਜਿਲ੍ਹਾ ਸਹਾਰਨਪੁਰ (ਯੂ.ਪੀ.) ਵਿਸ਼ਾਲ ਕੁਮਾਰ ਪੁੱਤਰ ਸੁਨੀਲ ਕੁਮਾਰ, ਵਾਸੀ ਕਲਸਿਆ, ਥਾਣਾ ਬੇਹਟ, ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਦੋਸ਼ੀ ਭੋਲੇ-ਭਾਲੇ ਲੋਕਾਂ ਨੂੰ ਫੋਨ ਰਾਹੀਂ ਵੱਡੇ-ਵੱਡੇ ਸੁਫ਼ਨੇ ਦਿਖਾ ਕੇ ਉਨ੍ਹਾਂ ਪਾਸੋਂ ਆਨਲਾਈਨ ਪੈਸੇ ਹਾਸਲ ਕਰਕੇ ਠੱਗੀ ਮਾਰਦੇ ਸਨ।
ਇਹ ਵੀ ਪੜ੍ਹੋ- 17 ਸਾਲ ਮਗਰੋਂ ਆਈਆਂ ਖ਼ੁਸ਼ੀਆਂ, 2 ਧੀਆਂ ਤੇ ਪੁੱਤ ਨੇ ਇਕੱਠਿਆਂ ਲਿਆ ਜਨਮ, ਮਾਂ ਨੇ ਕੀਤਾ ਰੱਬ ਦਾ ਸ਼ੁਕਰਾਨਾ
ਇਨ੍ਹਾਂ ਦੇ ਬੈਂਕ ਖਾਤਿਆਂ ਦੀ ਪੜਚੋਲ ਕਰਨ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਪਿਛਲੇ ਇੱਕ ਸਾਲ ਵਿੱਚ ਆਪਣੇ ਬੈਂਕ ਖਾਤਿਆਂ ਰਾਹੀਂ 01,20,49,133/- ਦੀ ਟਰਾਸਜੈਕਸ਼ਨ ਕੀਤੀ ਗਈ ਹੈ। ਇਨ੍ਹਾਂ ਵੱਲੋਂ ਆਪਣੇ ਟੈਲੀਗ੍ਰਾਮ ਐਪ 'ਤੇ ਕਰੀਬ 20 ਖਾਤੇ ਚਲਾਏ ਜਾ ਰਹੇ ਸਨ, ਜਿਨ੍ਹਾਂ ਦੇ ਨਾਮ “ਗਰੀਬ ਲੋਕਾਂ ਦਾ ਪੈਸਾ, ਮਨੀ ਟਰੇਡਿੰਗ ਹੈਲਪਿੰਗ, ਬਲਾਕ ਚੇਨ ਐਕਸਚੇਂਜ, ਕ੍ਰਿਪਟੋ ਮਾਈਨਿੰਗ, ਗਲੋਬਲ-ਬਿਟਕੋਇਨ-ਇਨਵੈਸਟਮੈਂਟ, ਰੈੱਡੀ ਅੰਨਾ ਸਕ੍ਰੀਨਸ਼ਾਟ ਚੈਨਲ, ਆਦਿ ਰੱਖੇ ਹੋਏ ਸਨ। ਜਿਨ੍ਹਾਂ 'ਚ ਕੁੱਲ 80 ਮੈਂਬਰ ਸਨ, ਹੁਣ ਤੱਕ ਦੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੋਸ਼ੀਆਂ ਵੱਲੋਂ 500 ਤੋਂ ਵੱਧ ਵਿਅਕਤੀਆਂ ਨਾਲ ਠੱਗੀ ਕੀਤੀ ਗਈ ਹੈ। ਜਿੰਨਾ ਨੂੰ ਕਾਬੂ ਕਰਕੇ ਪੁਲਸ ਨੇ ਇਕ ਕਾਰ ਟਾਟਾ ਪੰਚ ਨੰਬਰ: ਟੀ-723- ਐੱਚ.ਆਰ, ਇੱਕ ਕਾਰ ਮਾਰੂਤੀ ਅਲਟੋ, 3 ਲੈਪਟੋਪ (ਡੈਲ) ਮੋਬਾਇਲ ਫੋਨ 11, ਏ.ਟੀ.ਐੱਮ ਕਾਰਡ 45, ਮੋਬਾਇਲ ਸਿਮ 50, ਚੈੱਕ ਬੁੱਕ 13, ਫਿਨੋ ਪੇਮੈਂਟ ਬੈਂਕ ਕਾਰਡ ਸਵਾਈਪ ਮਸ਼ੀਨ 1, ਸਿਮ ਐਕਟੀਵੇਸ਼ਨ ਇਮਪ੍ਰੈਸ਼ਨ ਥੰਬ ਮਸ਼ੀਨ 2, ਭਾਰਤੀ ਕਰੰਸੀ 5 ਲੱਖ ਰੁਪਏ, ਵੱਖ-ਵੱਖ ਬੈਂਕਾਂ ਵਿੱਚ ਬਲਾਕ ਕਰਵਾਏ ਖਾਤੇ 15, ਦੋਸ਼ੀਆਂ ਦੇ ਬੈਂਕ ਖਾਤੇ ਵਿੱਚ ਬਲਾਕ ਕਰਵਾਈ ਰਕਮ 4,29,121/ ਨਗਦ ਰਾਸ਼ੀ ਬਰਾਮਦ ਕੀਤੀ ਗਈ ਹੈ। ਮੁਕੱਦਮੇ ਦੀ ਤਫਤੀਸ਼ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਇਕ ਦੇ ਲੱਗੀ ਗੋਲ਼ੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8