ਫਾਜ਼ਿਲਕਾ ਦਾ ਜੰਗਲਾਤ ਮਹਿਕਮਾ ਆਪਣੇ ਨਿੱਜੀ ਵਿਅਕਤੀਆਂ ਨੂੰ ਕਰਵਾ ਰਿਹਾ ਹੈ ਜੰਲਗਾਤ ਮਹਿਕਮੇ ਦੀ ਥਾਂ ’ਤੇ ਕਬਜ਼ੇ

05/07/2022 4:05:44 PM

ਫਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ) : ਇੱਕ ਪਾਸੇ ਜਿੱਥੇ ਪੰਜਾਬ ਦੇ ਪੰਚਾਇਤ ਮੰਤਰੀ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਛੁਡਾਏ ਜਾ ਰਹੇ ਹਨ ਦੂਜੇ ਪਾਸੇ ਜੰਗਲਾਤ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀ ਆਪ ਹੀ ਸਰਕਾਰ ਦੀਆਂ ਥਾਂਵਾਂ ’ਤੇ ਕਬਜ਼ੇ ਕਰਵਾਉਣ ’ਚ ਮੋਹਰੀ ਸਾਬਤ ਹੋ ਰਹੇ ਹਨ। ਦਸ ਦੇਈਏ ਕਿ ਫਾਜ਼ਿਲਕਾ ਦੇ ਨਾਲ ਲੱਗਦੇ ਚੱਕਰਵਾਲੇ ਝੂੱਗੇ ਦੇ ਬਾਹਰ ਸੜਕ ਕਿਨਾਰੇ ਜੋ ਸਰਕਾਰ ਦੀ ਕੱਚੀ ਥਾਂ ਹੈ, ਉਸ ’ਤੇ ਕਿਸੇ ਵਿਅਕਤੀ ਵੱਲੋਂ ਲੰਬਾਂ ਜਾਲ ਵਿਸ਼ਾ ਕੇ ਸਰਕਾਰੀ ਸੜਕ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਸਰਕਾਰੀ ਦਰਖਤਾਂ ਦੇ ਥੱਲੇ ਫ਼ਸਲ ਦੀ ਬਿਜਾਈ ਵੀ ਵੇਖਣ ਨੂੰ ਮਿਲੀ। 

ਕੀ ਕਹਿਣਾ ਹੈ ਆਉਂਦੇ ਜਾਂਦੇ ਰਾਹਗੀਰਾਂ ਦਾ

ਇਸ ਸਬੰਧੀ ਜਦੋਂ ਆਉਂਦੇ ਜਾਂਦੇ ਰਾਹਗੀਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੰਗਲਾਤ ਮਹਿਕਮੇ ਦੀ ਮਿਲੀ ਭੁਗਤ ਨਾਲ ਉਨ੍ਹਾਂ ਜੰਗਲਾਤ ਦੀ ਥਾਂ ’ਤੇ ਨਾਲ ਦੀ ਜ਼ਮੀਨ ਵਾਲੀਆਂ ਨੇ ਕਬਜ਼ਾ ਕਰਕੇ ਉੱਥੇ ਜਾਅਲੀਨੁਮਾ ਤਾਰ ਲਗਾ ਦਿੱਤੀ ਅਤੇ ਉਥੇ ਕਬਜ਼ਾ ਕਰਕੇ ਕਿਸੇ ਪਿਛਲੇ ਫਸਲ ਦੀ ਬਿਜਾਈ ਵੀ ਕਰਵਾਈ ਗਈ। ਇਸ ਸਬੰਧੀ ਉਨ੍ਹਾਂ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕੀਤੀ ਸੀ ਪਰ ਜੰਗਲਾਤ ਮਹਿਕਮੇ ਦੀ ਮਿਲੀ ਭੁਗਤ ਨਾਲ ਕਿਸੇ ਕੋਈ ਸੁਣਵਾਈ ਨਾ ਹੋਈ। 

ਇਹ ਵੀ ਪੜ੍ਹੋ : ਮਾਮਲਾ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਖਾਣ ਦਾ : ਪਤਨੀ ਤੋਂ ਬਾਅਦ ਪਤੀ ਨੇ ਵੀ ਤੋੜਿਆ ਦਮ

ਸੜਕ ’ਤੇ ਜਾਅਲੀ ਲਗਾਉਣ ਕਾਰਨ ਹੋ ਰਹੇ ਹਨ ਹਾਦਸੇ

ਲੋਕਾਂ ਨੇ ਦੱਸਿਆ ਕਿ ਸੜਕ ਕਿਨਾਰੇ ਜਾਅਲੀ ਲੱਗਣ ਕਾਰਨ ਕਈ ਵਾਰ ਰਾਤ ਨੂੰ ਛੋਟੇ ਹਾਦਸੇ ਵੀ ਹੋ ਚੁੱਕੇ ਹਨ ਅਤੇ ਜੰਗਲਾਤ ਮਹਿਕਮੇ ਵੱਲੋਂ ਇਸ ਸੜਕ ਖੋਲਣ ਦੀ ਬਜਾਏ ਇਸ ਉਪਰ ਕਬਜਾ ਕਰਵਾ ਰੱਖਿਆ ਹੈ। 

ਕੀ ਕਹਿਣਾ ਹੈ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀਆਂ ਦਾ 

ਇਸ ਸਬੰਧੀ ਕਰਮਚਾਰੀ ਗੁਰਪ੍ਰਿਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜਾਅਲੀ ਅਸੀਂ ਆਪ ਲਗਵਾਈ ਹੈ ਜਦਕਿ ਲੋਕ ਇਸ ਥਾਂ ’ਤੇ ਪਹਿਲਾਂ ਕਬਜ਼ਾ ਕਰਦੇ ਹਨ ਤਾਂ ਅਸੀਂ ਖੇਤ ਦੇ ਮਾਲਕਾ ਨੂੰ ਕਹਿ ਕੇ ਇਥੇ ਜਾਅਲੀ ਲਗਵਾ ਦਿੱਤੀ ਦੂਜੇ ਪਾਸੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਕਬਜ਼ਾ ਰੋਕਣ ਲਈ ਜੰਗਲਾਤ ਮਹਿਕਮਾ ਜਾਅਲੀ ਲਗਵਾ ਰਿਹਾ ਹੈ ਦੂਜੇ ਪਾਸੇ ਕਿਸੇ ਹੋਰ ਨੂੰ ਸਬਜੀ ਦੀ ਬਿਜਾਈ ਲਈ ਆਪਣੇ ਹੱਥੀ ਉਸ ਥਾਂ ’ਤੇ ਕਬਜਾ ਕਰਵਾ ਰਿਹਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਜੰਗਲਾਤ ਮਹਿਕਮਾ ਆਪਣੇ ਹੱਥੀਂ ਆਪਣੇ ਨਿੱਜੀ ਵਿਅਕਤੀਆਂ ਨੂੰ ਜੰਗਲਾਤ ਮਹਿਕਮੇ ਦੀ ਥਾਂ ਤੇ ਕਬਜਾ ਕਰਵਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਉਸ ਥਾਂ ਉਪਰ ਬੂਟੇ ਵੀ ਲਗਾਉਣੇ ਹਨ।  ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਨ੍ਹਾਂ ਉਪਰ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਬਿਆਨਾਂ ਵਿੱਚ ਹੀ ਆਪਣੇ ਭਾਸ਼ਣ ਦਿੰਦੇ ਹਨ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News