ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ 40 ਹਜ਼ਾਰ ਬਟੋਰੇ

07/17/2018 12:38:26 PM

ਨਾਭਾ (ਜੈਨ, ਭੂਪਾ)— ਥਾਣਾ ਸਦਰ ਪੁਲਸ ਨੇ ਪਵਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸਾਲੂਵਾਲ ਦੀ ਸ਼ਿਕਾਇਤ 'ਤੇ ਰਾਜਵਿੰਦਰ ਸਿੰਘ ਅਤੇ ਉਸ ਦੇ ਭਰਾ ਅਵਤਾਰ ਸਿੰਘ ਵਾਸੀ ਸਾਲੂਵਾਲ ਖਿਲਾਫ ਧਾਰਾ 420, 506 ਆਈ. ਪੀ. ਸੀ. ਅਤੇ ਸਮੱਗਲਿੰਗ ਐਕਟ 2014 ਅਧੀਨ ਮਾਮਲਾ ਦਰਜ ਕੀਤਾ ਹੈ।
ਐੈੱਸ. ਐੈੱਚ. ਓ. ਬਿੱਕਰ ਸਿੰਘ ਸੋਹੀ ਨੇ ਦੱਸਿਆ ਕਿ ਦੋਵੇਂ ਭਰਾਵਾਂ ਨੇ ਸ਼ਿਕਾਇਤਕਰਤਾ ਨੂੰ ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ 40 ਹਜ਼ਾਰ ਰੁਪਏ ਬਟੋਰ ਲਏ। ਬਾਅਦ ਵਿਚ ਨਾ ਹੀ ਵਰਕ ਪਰਮਿਟ ਲੈ ਕੇ ਦਿੱਤਾ ਅਤੇ ਨਾ ਹੀ ਰਾਸ਼ੀ ਵਾਪਸ ਕੀਤੀ। ਸ਼ਿਕਾਇਤਕਰਤਾ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਕਰ ਕੇ ਉਸ ਨੇ ਪੁਲਸ ਕੋਲ ਫਰਿਆਦ ਕੀਤੀ। ਪੁਲਸ ਨੇ ਜਾਂਚ-ਪੜਤਾਲ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।


Related News