ਡੋਗਰ ਪੱਤੀ ਬਸਤੀ ਵਾਸੀਆਂ ਵੱਲੋਂ 15 ਮੈਂਬਰੀ ਕਮੇਟੀ ਬਣਾ ਕੇ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਖਾਣਾ

Monday, Mar 30, 2020 - 08:44 PM (IST)

ਡੋਗਰ ਪੱਤੀ ਬਸਤੀ ਵਾਸੀਆਂ ਵੱਲੋਂ 15 ਮੈਂਬਰੀ ਕਮੇਟੀ ਬਣਾ ਕੇ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਖਾਣਾ

 

ਬੁਢਲਾਡਾ (ਮਨਜੀਤ) - ਪਿੰਡ ਬੁਢਲਾਡਾ ਵਾਰਡ ਨੰ: 2 ਡੋਗਰ ਪੱਤੀ ਦੇ ਵਾਸੀਆਂ ਵੱਲੋਂ ਸਾਂਝੀ 15 ਮੈਂਬਰੀ ਕਮੇਟੀ ਬਣਾ ਕੇ ਗਰੀਬ ਬਸਤੀਆਂ ਨੂੰ ਸਵੇਰੇ-ਸ਼ਾਮ ਖਾਣਾ ਤਿਆਰ ਕਰਕੇ ਘਰਾਂ ਵਿੱਚ ਜਾ ਕੇ ਵੰਡਿਆ ਜਾ ਰਿਹਾ ਹੈ। ਇਸ ਉਪਰਾਲੇ ਦੀ ਆਲੇ-ਦੁਆਲੇ ਦੇ ਇਲਾਕੇ ਵੱਲੋਂ ਭਰਪੂਰ ਸਲਾਂਘਾ ਹੋ ਰਹੀ ਹੈ ਕਿਉਂਕਿ ਜਿੱਥੇ ਇਸ ਬਿਮਾਰੀ ਦੇ ਭੈਅ ਨੇ ਲੋਕਾਂ ਨੂੰ ਕੰਮ ਕਾਜ ਤੋਂ ਵਿਹਲੇ ਕਰਕੇ ਘਰੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਕੁਝ ਅਜਿਹੇ ਪਰਿਵਾਰ ਹਨ। ਜਿਹੜੇ ਹਰ ਰੋਜ ਕਿਰਤ ਕਰਕੇ ਆਪਣੇ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰਦੇ ਹਨ। ਇਸ ਕਰਫਿਊ ਕਰਕੇ ਮਜਦੂਰ ਰੇਹੜੀ-ਰਿਕਸ਼ਾ, ਨਾਈਆਂ ਦੀਆਂ ਦੁਕਾਨਾਂ ਅਤੇ ਹੋਰ ਛੋਟੇ-ਮੋਟੇ ਕੰਮ ਕਰਨ ਵਾਲੇ ਲੇਵਰ ਨਾਲ ਸੰਬੰਧਿਤ ਕਾਮੇ ਵਿਹਲੇ ਹੋ ਚੁੱਕੇ ਹਨ। ਇਸ ਕਰਕੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਆਪ ਅਤੇ ਆਪਣੇ ਪਰਿਵਾਰ ਨੂੰ ਦੇਣ ਵਿੱਚ ਡਿੱਕਤ ਆ ਰਹੀ ਹੈ। ਸੋ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਦੀ ਇਸ ਮਜਬੂਰੀ ਨੂੰ ਦੇਖਦੇ ਹੋਏ ਪ੍ਰਣ ਕੀਤਾ ਕਿ ਉਹ ਕਿਸੇ ਨੂੰ ਵੀ ਆਪਣੇ ਇਲਾਕੇ ਵਿੱਚ ਰੋਟੀ ਤੋਂ ਭੁੱਖਾ ਨਹੀਂ ਸੌਣ ਦੇਣਗੇ। ਇਸ ਮੌਕੇ ਬਿੱਟੂ ਭੱਠਲ, ਸੰਜੇ ਕੁਮਾਰ ਫਰੂਟ ਵਾਲੇ, ਸੂਰਜ ਭਾਨ ਫਰੂਟ, ਅਮਨਦੀਪ ਬੰਟੀ, ਯਾਦਵਿੰਦਰ ਸਿੰਘ ਯਾਦੀ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ,  ਨੰਬਰਦਾਰ ਰਣਜੀਤ ਸਿੰਘ ਆਦਿਆਂ ਨੇ ਕਿਹਾ ਕਿ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਬਿਨ੍ਹਾਂ ਕਿਸੇ ਭੇਦ-ਭਾਵ ਤੋਂ ਜਿਨ੍ਹਾਂ ਚਿਰ ਲਾੱਕਡਾਊਨ ਰਹੇਗਾ, ਉਹ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ।


author

Bharat Thapa

Content Editor

Related News