ਮਾਰਕਫੈੱਡ ਫੀਲਡ ਇੰਪਲਾਈਜ ਯੂਨੀਅਨ ਨੇ ਫੂਡ ਏਜੰਸੀਆਂ ਦੇ ਮੁਲਾਜਮਾਂ ਦੀਆਂ ਮੰਗਾਂ ਮੰਨਣ ਦੀ ਕੀਤੀ ਮੰਗ

07/29/2020 4:11:36 PM

ਬੁਢਲਾਡਾ (ਮਨਜੀਤ) - ਪੰਜਾਬ ਅੰਦਰ ਕਣਕ ਦੇ ਭੰਡਾਰ ਵੱਡੀ ਤਦਾਦ ਵਿੱਚ ਮੌਜੂਦ ਹਨ। ਪਰ ਕੇਂਦਰ ਅਤੇ ਸੂਬਾ ਸਰਕਾਰਾਂ ਇਨ੍ਹਾਂ ਕਣਕ ਭੰਡਾਰਾਂ ਦੀ ਨਿਕਾਸੀ ਲਈ ਬਿਲਕੁਲ ਸੁਹਿਰਦ ਦਿਖਾਈ ਨਹੀਂ ਦੇ ਰਹੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਪਾਲ ਸਿੰਘ ਸਰਪ੍ਰਸਤ ਮਾਰਕਫੈੱਡ ਫੀਲਡ ਇੰਪਲਾਈਜ ਯੂਨੀਅਨ ਅਤੇ ਸਮੂਹ ਖਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਪੰਜਾਬ ਦੇ ਆਗੂ ਵਲੋਂ ਕੀਤਾ ਗਿਆ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਗੁਦਾਮਾਂ ਅਤੇ ਪਲੰਥਾਂ ਵਿੱਚ ਕਣਕ ਸਾਲ 2018-19, 2019-20, 2020-21 ਦੇ ਕਣਕ ਭੰਡਾਰ ਵੱਡੇ ਪੱਧਰ ’ਤੇ ਮੌਜੂਦ ਹਨ। ਖੁੱਲ੍ਹੇ ਅਸਮਾਨ ਵਿੱਚ ਕਣਕ ਦੀ ਸਾਂਭ ਸੰਭਾਲ ਕਰਨੀ ਬਹੁਤ ਹੀ ਔਖਾ ਕੰਮ ਹੈ। 

ਪੜ੍ਹੋ ਇਹ ਵੀ ਖਬਰ - ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)

ਅਜਿਹੇ ਸਟਾਕਾਂ ਉੱਪਰ ਬਾਰਿਸ਼ਾਂ, ਝੱਖੜਾਂ ਅਤੇ ਹੋਰ ਕੁਦਰਤੀ ਮਾਰਾਂ ਅਕਸਰ ਪੈਂਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਕਾਰਨਾਂ ਕਰਕੇ ਹੋਣ ਵਾਲੇ ਨੁਕਸਾਨ ਦੀ ਪੂਰਤੀ ਫੀਲਡ ਸਟਾਫ ਦੇ ਸਿਰ ਮੜ੍ਹ ਦਿੱਤੀ ਜਾਂਦੀ ਹੈ। ਲੱਖਾਂ-ਕਰੋੜਾਂ ਦੀਆਂ ਚਾਜਰਸ਼ੀਟਾਂ ਬਣਾ ਕੇ ਪ੍ਰਮੋਸ਼ਨਾਂ/ ਰਿਟਾਇਰਮੈਂਟ ਲਾਭਾਂ ਤੋਂ ਵਾਂਝੇ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕਣਕ ਦੇ ਵਾਧੇ ਸੰਬੰਧੀ ਕੈਬਨਿਟ ਦੇ ਫੈਸਲੇ ਨੂੰ ਸਾਰੀਆਂ ਖਰੀਦ ਏਜੰਸੀਆਂ ਤੇ ਲਾਗੂ ਕਰਵਾਉਣਾ ਬਣਦਾ ਹੈ।

ਪੜ੍ਹੋ ਇਹ ਵੀ ਖਬਰ - ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਮੌਕੇ ਯਾਦਵਿੰਦਰ ਸਿੰਘ ਸਿੱਧੂ ਪ੍ਰਧਾਨ ਮਾਰਕਫੈੱਡ ਫੀਲਡ ਇੰਪਲਾਈਜ ਯੂਨੀਅਨ ਨੇ ਮੁਲਾਜ਼ਮਾਂ ਨੂੰ ਮਿਲਦੇ ਮੋਬਾਇਲ ਭੱਤੇ ਵਿੱਚ ਕੀਤੀ ਕਟੋਤੀ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕੀਤੀ। ਮੁਲਾਜ਼ਮਾਂ ਨੂੰ ਬਕਾਇਆ ਡੀ-ਏ ਦੀਆਂ ਕਿਸ਼ਤਾਂ ਦਾ ਬਕਾਇਆ ਤੇ ਜਨਵਰੀ 2016 ਤੋਂ ਨਵਾਂ ਤਨਖਾਹ ਸਕੇਲ ਜਾਰੀ ਕਰਨ ਦੀ ਗੱਲ ਆਖੀ। ਅੰਤ ਵਿੱਚ ਉਪਰੋਕਤ ਆਗੂਆਂ ਨੇ ਕੇਂਦਰ, ਪੰਜਾਬ ਸਰਕਾਰ ਅਤੇ ਮਹਿਕਮੇ ਤੋਂ ਮੰਗ ਕੀਤੀ ਕਿ ਖੁੱਲ੍ਹੇ ਅਸਮਾਨ ਵਿੱਚ ਅਤੇ ਲੰਮੇ ਸਮੇਂ ਤੋਂ ਭੰਡਾਰ ਕਣਕ ਦੀ ਜਲਦੀ ਤੋਂ ਜਲਦੀ ਨਿਕਾਸੀ ਕਰਵਾਈ ਜਾਵੇ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਕੁਦਰਤੀ ਪ੍ਰਭਾਵ ਹੇਠ ਨੁਕਸਾਨੀ ਕਣਕ ਦੀ ਖੁਮਾਇਜਾਂ ਫੀਲਡ ਮੁਲਾਜ਼ਮਾਂ ਸਿਰ ਨਾ ਪਾਇਆ ਜਾਵੇ ਅਤੇ ਕਣਕ ’ਤੇ ਲਏ ਜਾਣ ਵਾਲੇ ਵਾਧੇ ਸੰਬੰਧੀ ਕੈਬਨਿਟ ਦੇ ਫੈਸਲੇ ਨੂੰ ਮਾਰਕਫੈੱਡ ਖਰੀਦ ਏਜੰਸੀ ’ਤੇ ਲਾਗੂ ਕੀਤਾ ਜਾਵੇ ਅਤੇ ਮੋਬਾਇਲ ਭੱਤੇ ਵਿੱਚ ਕਟੋਤੀ ਨਾ ਕੀਤੀ ਜਾਵੇ। ਡੀ-ਏ ਦੀ ਬਕਾਇਆ ਅਤੇ ਜਨਵਰੀ 2016 ਤੋਂ ਤਨਖਾਹ ਸਕੇਲ ਜਾਰੀ ਕੀਤਾ ਜਾਵੇ। 

ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ


rajwinder kaur

Content Editor

Related News