ਮਾਈਨਿੰਗ ਵਿਭਾਗ ਦੇ ਫਰਜੀ ਅਧਿਕਾਰੀ ਬਣਕੇ ਜਬਰੀ ਵਸੂਲੀ ਕਰਦੇ ਗਿਰੋਹ ਦੇ ਪੰਜ ਮੈਂਬਰ ਕਾਬੂ

01/20/2021 9:32:00 PM

ਜ਼ੀਰਕਪੁਰ, (ਮੇਸ਼ੀ): ਜੀਰਕਪੁਰ ਪੁਲਿਸ ਵੱਲੋਂ ਮਾਈਨਿੰਗ ਵਿਭਾਗ ਦੇ ਫਰਜੀ ਅਧਿਕਾਰੀ ਬਣਕੇ ਜਬਰੀ ਵਸੂਲੀ ਕਰਦੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਜੀਰਕਪੁਰ ਦੇ ਐਸ.ਐਚ.ਓ ਉਂਕਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਰੋਇਲ ਅਸਟੇਟ ਗਰੁੱਪ ਦੇ ਡਾਇਰੈਕਟਰ ਦਲਜੀਤ ਸਿੰਘ ਵਾਸੀ ਢਕੋਲੀ ਨੇ ਮੁਕੱਦਮਾ ਦਰਜ ਕਰਵਾਇਆ ਸੀ ਕਿ ਮਾਈਨਿੰਗ ਵਿਭਾਗ ਦੇ ਫਰਜੀ ਅਧਿਕਾਰੀ ਬਣਕੇ ਜਬਰੀ ਵਸੂਲੀ ਕਰਨ ਵਾਲਾ ਗਿਰੋਹ ਪਿਛਲੇ ਕਈ ਦਿਨਾਂ ਤੋਂ ਉਸਦੀ ਨਵੀਂ ਤਿਆਰ ਹੋ ਰਹੀ ਬਿਲਡਿੰਗ ’ਤੇ ਆਕੇ ਰੋਜ਼ਾਨਾ 17 ਹਜ਼ਾਰ ਰੁਪਏ ਜਬਰੀ ਵਸੂਲ ਕਰਦਾ ਹੈ। ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਉਕਤ ਗਿਰੋਹ ਦੇ ਪੰਜ ਮੈਂਬਰਾਂ ਰਾਜੀਵ ਕੁਮਾਰ ਉਰਫ ਕਾਕਾ ਪੁੱਤਰ ਮਹਾਵੀਰ ਸਿੰਘ ਵਾਸੀ ਪਿੰਡ ਮੱਛਲੀ ਕਲਾਂ, ਨਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਹੈਬੋਵਾਲ, ਰਮਨ ਕੁਮਾਰ ਪੁੱਤਰ ਨਸੀਬ ਚੰਦ ਵਾਸੀ ਪਿੰਡ ਪਤਿਆਲਾ, ਮਨੋਜ ਕੁਮਾਰ ਉਰਫ ਮੌਂਟੀ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਮੱਛਲੀ ਕਲਾਂ ਅਤੇ ਜਸਵਿੰਦਰ ਸਿੰਘ ਉਰਫ ਮੰਗੂ ਪੁੱਤਰ ਸ਼ੀਸ਼ ਪਾਲ ਵਾਸੀ ਪਿੰਡ ਗਾਰਦੀ ਨਗਰ ਜਿਲਾ ਪਟਿਆਲਾ ਨੂੰ ਬਲੈਰੋ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਿਰੁੱਧ ਥਾਣਾ ਜੀਰਕਪੁਰ ਵਿਖੇ ਮੁਕੱਦਮਾ ਦਰਜ ਕਰਦਿਆਂ ਅੱਜ ਮਾਨਯੋਗ ਅਦਾਲਤ ’ਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 


Bharat Thapa

Content Editor

Related News