ਪਹਿਲਾਂ ਚੋਰੀ ਕੀਤੇ ਮੋਬਾਇਲ ਫ਼ੋਨ, ਫ਼ਿਰ ਨੌਜਵਾਨ ਨਾਲ ਕੀਤੀ ਕੁੱਟਮਾਰ, ਲਿਜਾਣਾ ਪਿਆ ਹਸਪਤਾਲ

Tuesday, Dec 12, 2023 - 12:54 AM (IST)

ਪਹਿਲਾਂ ਚੋਰੀ ਕੀਤੇ ਮੋਬਾਇਲ ਫ਼ੋਨ, ਫ਼ਿਰ ਨੌਜਵਾਨ ਨਾਲ ਕੀਤੀ ਕੁੱਟਮਾਰ, ਲਿਜਾਣਾ ਪਿਆ ਹਸਪਤਾਲ

ਲੁਧਿਆਣਾ (ਰਾਮ)- ਪਹਿਲਾਂ 2 ਨੌਜਵਾਨਾਂ ਨੇ ਮਿਲ ਕੇ ਦੂਜੇ ਨੌਜਵਾਨ ਅਤੇ ਉਸ ਦੇ ਸਾਲੇ ਦੇ ਮੋਬਾਈਲ ਫੋਨ ਚੋਰੀ ਕਰ ਲਏ, ਫਿਰ ਮੁਲਜ਼ਮਾਂ ਨੇ ਮਿਲ ਕੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਪੀੜਤ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ

ਇਸ ਮਾਮਲੇ ’ਚ ਥਾਣਾ ਜਮਾਲਪੁਰ ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਵਿਨੇ ਉਰਫ਼ ਵਿਸ਼ਾਲ ਵਾਸੀ ਸ਼ੰਕਰ ਕਾਲੋਨੀ ਭਾਮੀਆਂ ਅਤੇ ਸਤੀਸ਼ ਵਾਸੀ ਰਾਮਨਗਰ ਭਾਮੀਆਂ ਅਤੇ ਉਸ ਦੇ ਅਣਪਛਾਤੇ ਸਾਥੀਆਂ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵਧ ਰਿਹਾ ਐੱਚ.ਆਈ.ਵੀ. ਦਾ ਪ੍ਰਕੋਪ, ਸਾਲ 2017 ਦੇ ਮੁਕਾਬਲੇ ਦੁੱਗਣੇ ਹੋਏ ਮਾਮਲੇ

ਪੀੜਤ ਅਨੂਪ ਕੁਮਾਰ ਪੁੱਤਰ ਭਾਮੀਆਂ ਖੁਰਦ ਨੇ ਦੱਸਿਆ ਕਿ 1 ਦਸੰਬਰ ਨੂੰ ਮੁਲਜ਼ਮ ਵਿਨੇ ਉਰਫ਼ ਵਿਸ਼ਾਲ ਨੇ ਉਸ ਦਾ ਅਤੇ ਉਸ ਦੇ ਜੀਜਾ ਤਰਨਜੀਤ ਸਿੰਘ ਦਾ ਮੋਬਾਈਲ ਫ਼ੋਨ ਚੋਰੀ ਕਰ ਲਿਆ। ਉਸ ਨੇ ਇਹ ਮੋਬਾਈਲ ਸਤੀਸ਼ ਦੇ ਭਰਾ ਰਾਜਾ ਨੂੰ ਵੇਚ ਦਿੱਤਾ। 7 ਦਸੰਬਰ ਨੂੰ ਜਦੋਂ ਉਹ ਆਪਣੇ ਸਾਥੀਆਂ ਨਾਲ ਉਸ ਦੇ ਘਰ ਪਹੁੰਚਿਆ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁੱਟ-ਮਾਰ ਕਰ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News