ਚਲਦੀ ਕਾਰ ਨੂੰ ਅਚਾਨਕ ਲੱਗੀ ਅੱਗ

02/22/2020 8:44:47 PM

ਮੋਗਾ, (ਸੰਜੀਵ)— ਸ਼ਨੀਵਾਰ ਕਰੀਬ ਸਵੇਰੇ 11:48 'ਤੇ ਫਿਰੋਜ਼ਪੁਰ ਵੱਲੋਂ ਆ ਰਹੀ ਇਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਮੋਗਾ ਦੇ ਫਾਇਰ ਸਟੇਸ਼ਨ ਅਧਿਕਾਰੀ ਜਗਦੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਕਰੀਬ ਸਵੇਰੇ 11:48 'ਤੇ ਫੋਨ ਆਇਆ ਕਿ ਪਿੰਡ ਡਗਰੂ ਨੇੜੇ ਇਕ ਸਵਿਫਟ ਕਾਰ ਨੂੰ ਅੱਗ ਲੱਗ ਗਈ, ਜਿਸ 'ਤੇ ਉਹ ਫਾਇਰ ਬ੍ਰਿਗੇਡ ਦੇ ਚਾਲਕ ਅਮਰੀਕ ਸਿੰਘ, ਫਾਇਰਮੈਨ ਦੀਪਕ ਕੁਮਾਰ ਅਤੇ ਪਵਨਦੀਪ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜੇ ਤੇ ਕਾਰ 'ਚ ਲੱਗੀ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਕਾਰ 'ਚ 2 ਨੌਜਵਾਨ ਰਣਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਨਿਵਾਸੀ ਪਿੰਡ ਲੋਪੋਂ ਅਤੇ ਉਨ੍ਹਾਂ ਦਾ ਦੋਸਤ ਸਵਾਰ ਸੀ। ਕਾਰ ਸਵਾਰ ਰਣਜੀਤ ਸਿੰਘ ਅਨੁਸਾਰ ਅਚਾਨਕ ਉਨ੍ਹਾਂ ਨੂੰ ਕਾਰ 'ਚ ਧੂੰਆਂ ਮਹਿਸੂਸ ਹੋਇਆ, ਜਿਸ 'ਤੇ ਉਨ੍ਹਾਂ ਨੇ ਕਾਰ ਰੋਕ ਕੇ ਬੋਨਟ ਖੋਲ੍ਹਿਆ ਤਾਂ ਉਸ 'ਚ ਅੱਗ ਲੱਗੀ ਹੋਈ ਸੀ। ਹੌਲੀ-ਹੌਲੀ ਅੱਗ ਨੇ ਸਾਰੀ ਕਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਫਾਇਰ ਬ੍ਰਿਗੇਡ ਦੇ ਪੁੱਜਣ ਤੋਂ ਪਹਿਲਾਂ ਹੀ ਕਾਰ ਸੜ ਕੇ ਸਵਾਹ ਹੋ ਚੁੱਕੀ ਸੀ।


KamalJeet Singh

Content Editor

Related News