ਵਿਧਵਾ ਔਰਤ ਦੇ ਘਰ ਅੱਗ ਨੇ ਮਚਾਇਆ ਤਾਂਡਵ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
Thursday, Mar 06, 2025 - 07:28 PM (IST)

ਰਾਜਪੁਰਾ (ਹਰਵਿੰਦਰ)- ਇਥੋਂ ਦੀ ਢੇਹਾ ਕਲੋਨੀ ਵਿੱਚ ਇੱਕ ਵਿਧਵਾ ਔਰਤ ਦੇ ਘਰ ਨੂੰ ਅੱਗ ਲੱਗਣ ਦੇ ਨਾਲ ਘਰ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੌਕੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ ਤੇ ਅੱਗ 'ਤੇ ਕਾਬੂ ਪਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਢੇਹਾਂ ਕਲੋਨੀ ਦੀ ਵਸਨੀਕ ਪਾਲੋ ਨੇ ਦੱਸਿਆ ਕਿ ਬੀਤੀ ਰਾਤ ਦੇ ਸਮੇਂ ਜਦੋਂ ਉਹ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਸੀ ਤਾਂ ਅਚਾਨਕ ਘਰ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਇੰਨੀ ਵੱਧ ਗਈ ਕਿ ਘਰ ਦੇ ਅੰਦਰ ਬੈੱਡ ਕੁਰਸੀਆਂ ਕੱਪੜੇ ਅਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਅੱਗ ਦੀ ਲਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਇਸ ਸਬੰਧੀ ਵਿਧਵਾ ਔਰਤ ਪਾਲੋ ਨੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐੱਸ.ਡੀ.ਐੱਮ. ਰਾਜਪੁਰਾ ਨੂੰ ਗੁਹਾਰ ਲਗਾਈ ਹੈ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਅੱਗ ਲੱਗਣ ਕਾਰਨ ਨੁਕਸਾਨੇ ਗਏ ਮਕਾਨ ਅਤੇ ਸਮਾਨ ਦੀ ਭਰਭਾਈ ਕਰ ਸਕੇ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਕਾਰ ਅਤੇ ਕਮਾਈ ਦਾ ਕੋਈ ਸਾਧਨ ਨਹੀਂ ਹੈ।
ਇਹ ਵੀ ਪੜ੍ਹੋ- ਐਨਾ ਤਸ਼ੱਦਦ ! ਤੌਬਾ-ਤੌਬਾ, ਔਰਤ ਦੇ ਪੈਰਾਂ 'ਚ ਠੋਕੀਆਂ ਕਿੱਲਾਂ, ਦਿੱਤੀ ਬੇਰਹਿਮ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e