ਸ਼ਾਰਟ ਸਰਕਟ ਕਾਰਨ ਸੜਕ 'ਤੇ ਪਰਾਲੀ ਨੂੰ ਲੱਗੀ ਅੱਗ, ਡਰ ਕਾਰਨ ਸਹਿਮ ਗਏ ਲੋਕ

10/30/2023 8:12:46 PM

ਬਾਘਾਪੁਰਾਣਾ (ਗੋਪੀ, ਕਸ਼ਿਸ਼, ਅੰਕੁਸ਼) : ਅੱਜ ਸ਼ਾਮ 6 ਵਜੇ ਬਾਘਾਪੁਰਾਣਾ-ਮੋਗਾ ਰੋਡ 'ਤੇ ਮੋਗਾ ਵੱਲੋਂ ਆ ਰਹੀ ਪਰਾਲੀ ਨਾਲ ਭਰੀ ਟਰਾਲੀ ਟ੍ਰਾਂਸਫਾਰਮਰ ਨਾਲ ਲੱਗ ਗਈ, ਜਿੱਥੇ ਕਿ ਟ੍ਰਾਂਸਫਾਰਮਰ 'ਚੋਂ ਅੱਗ ਦੀ ਲਪਟ ਨਿਕਲੀ ਤੇ ਪਰਾਲੀ ਨੂੰ ਪੈ ਗਈ। ਇਸ ਦੌਰਾਨ ਇਕਦਮ ਬਜ਼ਾਰ 'ਚ ਹੜਕੰਪ ਮਚ ਗਿਆ ਅਤੇ ਸਹਿਮ ਦਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੀ ਬਹਿਰੀਨ 'ਚ ਮੌਤ, ਪਰਿਵਾਰ ਦਾ ਸੀ ਇਕਲੌਤਾ ਸਹਾਰਾ

ਆਸ-ਪਾਸ ਦੇ ਦੁਕਾਨਦਾਰਾਂ ਨੇ ਭੱਜ ਕੇ ਨਾਲੇ 'ਚੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਪਰਾਲੀ 'ਤੇ ਪਾਈਆਂ ਤੇ ਅੱਗ ਨੂੰ ਕਾਬੂ ਕੀਤਾ ਪਰ ਵੱਡਾ ਹਾਦਸਾ ਹੋਣੋਂ ਬਚ ਗਿਆ। ਇਸ ਹਾਦਸੇ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਨਾਲ ਜਾਮ ਹੋ ਗਿਆ ਅਤੇ ਵਾਹਨ ਚਾਲਕਾਂ ਨੇ ਵੀ ਆਪਣੀਆਂ ਗੱਡੀਆਂ ਪਿੱਛੇ  ਮੋੜਨੀਆਂ ਸ਼ੁਰੂ ਕਰ ਦਿੱਤੀਆਂ। ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਰਾਲੀ ਵਾਲੀਆਂ ਟਰਾਲੀਆਂ 9 ਵਜੇ ਤੋਂ ਬਾਅਦ ਚਲਾਈਆਂ ਜਾਣ ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News