ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਦੋਸ਼ ''ਚ 5 ਖਿਲਾਫ ਮੁਕੱਦਮਾ ਦਰਜ
Wednesday, Jun 17, 2020 - 04:20 PM (IST)

ਰਾਜਪੁਰਾ (ਚਾਵਲਾ/ਨਿਰਦੋਸ਼) : ਨੇੜਲੇ ਪਿੰਡ 'ਚ ਇੱਕ ਜਨਾਨੀ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਕੇ ਘਰੋਂ ਕੱਢਣ ਦੇ ਦੋਸ਼ 'ਚ ਸਦਰ ਪੁਲਸ ਨੇ ਸਹੁਰੇ ਪਰਿਵਾਰ ਦੀਆਂ ਦੋ ਜਨਾਨੀਆਂ ਸਮੇਤ 5 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪਿੰਡ ਭਟੇੜੀ ਵਾਸੀ ਜਨਾਨੀ ਨੇ ਪੁਲਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸ ਦਾ ਵਿਆਹ ਪਿੰਡ ਰੰਗੇੜਾ, ਫਤਿਹਗੜ੍ਹ ਵਾਸੀ ਨਰਿੰਦਰ ਸਿੰਘ ਦੇ ਨਾਲ ਹੋਇਆ ਸੀ।
ਕੁੱਝ ਸਮਾਂ ਬਾਅਦ ਹੀ ਉਸਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਉਸ ਨੂੰ ਹੋਰ ਦਾਜ ਲਿਆਉਣ ਦੀ ਮੰਗ ਨੂੰ ਲੈ ਕੇ ਤੰਗ-ਪਰੇਸ਼ਾਨ ਕਰਨ ਲੱਗੇ ਅਤੇ ਵਿਆਹ ਦੇ ਕੁੱਝ ਹੀ ਸਮਾਂ ਬਾਅਦ ਉਨ੍ਹਾਂ ਨੇ ਉਸ ਨਾਲ ਮਾਰ-ਕੁੱਟ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ। ਇਸ ਸ਼ਿਕਾਇਤ ਦੀ ਪੜਤਾਲ ਦੇ ਬਾਅਦ ਸਦਰ ਪੁਲਸ ਨੇ ਨਰਿੰਦਰ ਸਿੰਘ, ਚਰਨਜੀਤ ਸਿੰਘ, ਮੁਖਤਿਆਰ ਸਿੰਘ, ਕਰਨੈਲ ਕੌਰ ਅਤੇ ਸੰਦੀਪ ਕੌਰ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।